Bhagwant Singh Mann: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੀਤਾ ਹੈ। ਖੁਦ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭਗਵੰਤ ਮਾਨ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤਾ। ਇਸ ਐਕਸਕਲੂਸਿਵ ਇੰਟਰਵਿਊ 'ਚ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਮੇਰੇ 'ਤੇ ਜੋ ਵਿਸ਼ਵਾਸ ਕੀਤਾ ਹੈ ਉਸ ਨਾਲ ਮੇਰੀ ਜ਼ਿੰਮੇਵਾਰੀ ਡਬਲ ਹੋ ਚੁੱਕੀ ਹੈ।

ਮੇਰੀ ਉਮੀਦਵਾਰੀ ਪਬਲਿਕ ਕੋਟੇ ਤੋਂ ਹੋਈ ਹੈ -ਭਗਵੰਤ ਮਾਨ

ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰਨ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਜਿਸ ਤਰ੍ਹਾਂ ਨਾਲ ਪੰਜਾਬ 'ਚ ਖੁਸ਼ੀ ਮਨਾਈ ਗਈ ਹੈ। ਆਮ ਤੌਰ 'ਤੇ ਪਾਰਟੀਆਂ ਕਿਸੇ ਕੋਟੇ ਨਾਲ ਸੀਐਮ ਉਮੀਦਵਾਰ ਤੈਅ ਕਰਦੀ ਹੈ ਕਿ ਇਹੀ ਸਾਡਾ ਸੀਐਮ ਹੋਵੇਗਾ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਪਬਲਿਕ ਦੇ ਕੋਟੇ ਤੋਂ ਹਾਂ। ਪੰਜਾਬ 'ਚ ਇਨੀ ਖੁਸ਼ੀ ਕਦੀ ਨਹੀਂ ਮਨਾਈ ਗਈ ਹੈ। ਇਸ ਦਾ ਮਤਲਬ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਹਨ। ਨਾਲ ਹੀ ਮੇਰੀ ਜ਼ਿੰਮੇਵਾਰੀ ਵੀ ਦੋਗੁਣੀ ਹੋ ਗਈ ਹੈ। 

ਕਾਂਗਰਸ ਕਿਉਂ ਨਹੀਂ ਦੱਸ ਪਾ ਰਹੀ ਸੀਐਮ ਦਾ ਚਿਹਰਾ?

ਬੀਜੇਪੀ ਤੇ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਤਕ ਇਹ ਲੋਕ ਬੋਲ ਰਹੇ ਸੀ ਕਿ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਹੁਣ ਜਦੋਂ ਐਲਾਨ ਕਰ ਦਿੱਤਾ ਹੈ ਤਾਂ ਇਹ ਲੋਕ ਕਈ ਤਰ੍ਹਾਂ ਦੀਆਂ ਦੂਜੀਆਂ ਗੱਲਾਂ ਕਰਨ ਲੱਗੇ ਹਨ। ਮੈਂ ਪਿਛਲੇ 7 ਤੋਂ ਸੰਸਦ 'ਚ ਹਾਂ ਤੇ ਵੱਡੇ-ਵੱਡੇ ਦਿਗਜ਼ਾ ਦੀ ਜ਼ਮਾਨਤ ਜ਼ਬਤ ਕਰਵਾ ਕੇ ਲੋਕਾਂ ਨੇ ਉੱਥੇ ਭੇਜਿਆ ਹੈ। ਲੋਕ ਸਭਾ 'ਚ ਸਭ ਤੋਂ ਜ਼ਿਆਦਾ ਮੁੱਦਾ ਚੁੱਕਣ ਨੂੰ ਲੈ ਕੇ ਮੇਰਾ ਨਾਂ ਹੈ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਕਿਉਂ ਨਹੀਂ ਦੱਸ ਪਾ ਰਹੀ ਕਿ ਉਨ੍ਹਾਂ ਦਾ ਸੀਐਮ ਚਿਹਰਾ ਕੋਣ ਹੋਵੇਗਾ।

ਕਾਂਗਰਸ ਨਾਲ ਖੁੱਲ੍ਹੀ ਡਿਬੇਟ ਲਈ ਚੁਣੌਤੀ


ਭਗਵੰਤ ਮਾਨ ਨੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਪੰਜਾਬ ਦੇ ਮੁੱਦਿਆਂ 'ਤੇ ਮੇਰੇ ਨਾਲ ਡਿਬੇਟ ਕਰਨ ਬੈਠ ਸਕਦੇ ਹਨ। ਹੁਣ ਰੈਲੀਆਂ ਤਾਂ ਹੋ ਨਹੀਂ ਰਹੀਆਂ ਜਿਵੇਂ ਅਮਰੀਕਾ 'ਚ ਹੁੰਦਾ ਹੈ ਡਿਬੇਟ ਕਰਵਾਈ ਜਾਵੇ। ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ ਜਦੋਂ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਆਖਿਰ ਪਾਰਟੀ ਨੇ ਸੀਐਮ ਉਮੀਦਵਾਰ ਦੇ ਐਲਾਨ 'ਚ ਏਨੀ ਦੇਰੀ ਕਿਉਂ? ਇਸ 'ਤੇ ਉਨ੍ਹਾਂ ਨੇ ਕਿਹਾ ਕਿ ਦੇਰੀ ਨਹੀਂ ਹੋਈ। ਪਾਰਟੀ ਦਾ ਕੈਂਪੇਨ ਹੁਣ ਉਪਰ ਉੱਠੇਗਾ। ਇਸ ਦੌਰਾਨ ਪਾਰਟੀ ਨੇ ਸਰਵੇ ਕਰ ਕੇ ਲੋਕਾਂ ਦੀ ਰਾਇ ਲਈ। ਜਿਸ ਨੂੰ ਸਮਾਂ ਲੱਗਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904