Navjot Singh Sidhu on CM Channi: ਪੰਜਾਬ ਦੀ ਸੱਤਾਧਾਰੀ ਕਾਂਗਰਸ ਨੇ ਆਖਰ ਚੰਨੀ ਦੇ ਚਿਹਰੇ 'ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਉਮੀਦਵਾਰ ਬਣਾਉਣ ਦੀਆਂ ਸਾਰੀਆਂ ਅਟਕਲਾਂ ਨੂੰ ਬ੍ਰੇਕਾਂ ਲੱਗ ਗਈਆਂ। ਹੁਣ ਸਿੱਧੂ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਸ ਨੇ 8 ਫਰਵਰੀ ਨੂੰ ਕਈ ਚੋਣ ਮੀਟਿੰਗਾਂ ਅਤੇ ਰੈਲੀਆਂ ਵਿੱਚ ਵੀ ਹਿੱਸਾ ਲਿਆ।

ਸਿੱਧੂ ਨੇ ਖ਼ੁਦ ਨੂੰ ਦੱਸਿਆ ਵਫ਼ਾਦਾਰ ਸਿਪਾਹੀ
ਆਪਣੇ ਆਪ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸਦਿਆਂ ਸਿੱਧੂ ਨੇ ਕਿਹਾ ਕਿ ਪਾਰਟੀ ਜੋ ਕਹੇਗੀ ਉਹੀ ਕਰਨਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਚੰਨੀ ਦੇ ਆਪਣੇ ਹਲਕੇ ਵਿੱਚ ਪ੍ਰਚਾਰ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਚੰਨੀ ਦੀ ਗਰੀਬੀ ਬਾਰੇ ਉਠਾਏ ਜਾ ਰਹੇ ਸਵਾਲਾਂ 'ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ, ਜਦਕਿ ਉਹ ਆਪਣੀ ਇਨਕਮ ਬਾਰੇ ਕਹਿ ਸਕਦੇ ਹਨ ਕਿ ਉਨ੍ਹਾਂ ਦੀ ਆਮਦਨ 'ਚ ਕਾਫੀ ਕਮੀ ਆਈ ਹੈ ਪਰ ਉਨ੍ਹਾਂ ਦਾ ਮਨ ਸੰਤੁਸ਼ਟ ਹੈ।

ਬੇਅਦਬੀ ਲਈ ਕੈਪਟਨ 'ਤੇ ਨਿਸ਼ਾਨਾ
ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਪਾਰਟੀ ਹਾਈਕਮਾਂਡ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਜ਼ਿੰਮੇਵਾਰੀ ਚੰਨੀ ਦੀ ਹੈ। ਪੰਜਾਬ ਮਾਡਲ ਵਿੱਚ ਉਨ੍ਹਾਂ ਨੇ ਬੇਅਦਬੀ ਮਾਮਲੇ ਦੀ ਜਾਂਚ ਲਈ ਫਾਸਟ ਟ੍ਰੈਕ ਅਦਾਲਤ ਬਣਾਉਣ ਦੀ ਗੱਲ ਕਹੀ ਸੀ। ਸਿੱਧੂ ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਤੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਹਨ। ਇਸ ਸੀਟ 'ਤੇ ਮੁਕਾਬਲਾ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਸਿੱਧੂ ਖਿਲਾਫ ਬਿਕਰਮ ਸਿੰਘ ਮਜੀਠੀਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜੀਵਨਜੋਤ ਕੌਰ ਨੂੰ ਟਿਕਟ ਦਿੱਤੀ ਹੈ। ਇਸੇ ਕਰਕੇ ਅੰਮ੍ਰਿਤਸਰ ਪੂਰਬੀ ਹੌਟ ਸੀਟ ਬਣ ਗਈ ਹੈ।


ਇਹ ਵੀ ਪੜ੍ਹੋ :Stock Market Update : ਦਿਨ ਭਰ ਭਾਰੀ ਉਥਲ-ਪੁਥਲ ਤੋਂ ਬਾਅਦ ਹਰੇ ਨਿਸ਼ਾਨ ਵਿੱਚ ਬੰਦ ਹੋਇਆ ਭਾਰਤੀ ਸ਼ੇਅਰ ਬਾਜ਼ਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490