ਚੰਡੀਗੜ੍ਹ: ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਰੁਕਣ ਤੋਂ ਬਾਅਦ ਕੁਝ ਰਾਹਤ ਮਿਲੀ ਹੈ, ਪਰ ਤਿੰਨ ਦਿਨ ਦੀ ਬਾਰਸ਼ ਨਾਲ ਪੰਜਾਬ ‘ਚ 1700 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਜੇ ਇਹ ਸ਼ੁਰੂਆਤੀ ਅੰਕੜਾ ਹੈ ਜੋ ਕੈਬਨਿਟ ਸਕੱਤਰ ਨੇ ਮੰਗਲਵਾਰ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਲਿਆ ਹੈ। ਦੂਜੇ ਪਾਸੇ ਪ੍ਰਭਾਵਿਤ ਰੂਪਨਗਰ, ਨਵਾਂਸ਼ਹਿਰ ਤੇ ਲੁਧਿਆਣਾ ‘ਚ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਪਾਣੀ ਦਾ ਪੱਧਰ ਘੱਟਣ ਨਾਲ ਲੋਕ ਆਪਣੇ ਘਰਾਂ ‘ਚ ਵਾਪਸੀ ਕਰ ਰਹੇ ਹਨ ਪਰ ਜਲੰਧਰ, ਤਰਨ ਤਾਰਨ ਤੇ ਫਿਰੋਜ਼ਪੁਰ ‘ਚ ਸਮੱਸਿਆ ਅਜੇ ਵੀ ਬਣੀ ਹੋਣੀ ਹੈ।ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਕੈਬਨਿਟ ਸਕੱਤਰ ਪੀਕੇ ਸਿਨ੍ਹਾ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਦੇ ਨਾਲ ਮੀਟਿੰਗ ਕਰਕੇ ਨੁਕਸਾਨ ਦੀ ਰਿਪੋਰਟ ਤਲਬ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੜ੍ਹ ਨਾਲ ਪੈਦਾ ਹੋਈ ਸਥਿਤੀ ਤੋਂ ਬਾਅਦ ਬਚਾਅ ਕਾਰਜਾਂ ਦੀ ਸਮੀਖਿਆ ਵੀ ਕੀਤੀ।ਪੰਜਾਬ ਕੈਬਨਿਟ ਸਕੱਤਰ ਨੂੰ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਰਿਪੋਰਟ ਦਿੱਤੀ ਹੈ। ਪੰਜਾਬ ਸਰਕਾਰ ਨੇ ਇੰਫਰਾਸਟਕਚਰ, ਫਸਲਾਂ ਦੇ ਨੁਕਸਾਨ ਦੀ ਲਿਸਟ ਕੇਂਦਰ ਸਰਕਾਰ ਨੂੰ ਦੇ ਦਿੱਤੀ ਹੈ। ਪੰਜਾਬ ‘ਚ ਇੰਨਾ ਹੋਇਆ ਨੁਕਸਾਨ ਦਾ ਅੰਦਾਜ਼ਾ।ਫਸਲਾਂ ਦਾ ਨੁਕਸਾਨ- 750 ਕਰੋੜ ਰੁਪਏਇੰਫਰਾਸਟਕਚਰ ਦਾ ਨੁਕਸਾਨ-150 ਕਰੋੜਪਿੰਡਾਂ ਦੀ ਲਿੰਕ ਰੋਡ- 150 ਕਰੋੜਹਾਈਵੇਅ, ਪੁਲਾਂ ਦੀ ਮੁਰਮੰਤ- 100 ਕਰੋੜਪਿੰਡਾਂ ‘ਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੇ ਇੰਫਰਾਸਟਕਚਰ ਦਾ ਨੁਕਸਾਨ-50 ਕਰੋੜਸ਼ਹਿਰਾਂ ‘ਚ ਨੁਕਸਾਨ- 100 ਕਰੋੜਟਿਊਬਵੈਲ ਤੇ ਡੀਜ਼ਲ ਪੰਪ ਸੈੱਟ- 50 ਕਰੋੜਬਿਜਲੀ ਦੇ ਖੰਭਿਆਂ ਤੇ ਟ੍ਰਾਂਸਫਾਰਟਮਰ ਦਾ ਨੁਕਸਾਨ- 100 ਕਰੋੜਪਸ਼ੂ ਡਿਸਪੈਂਸਰੀਆਂ, ਪਸ਼ੂ ਧਨ ਤੇ ਡ੍ਰੇਨਾਂ ਦਾ ਨੁਕਸਾਨ-200 ਕਰੋੜਹੋਰ- 50 ਕਰੋੜ