Punjab Free Healthcare: ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਰਾਜ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ 8 ਜੁਲਾਈ ਤੋਂ ਸਰਕਾਰੀ ਤੌਰ 'ਤੇ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ 8 ਜੁਲਾਈ ਦਿਨ ਮੰਗਲਵਾਰ ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ, ਹੁਣ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਭਾਵ ਕੋਈ ਗਰਮੀ ਹੋਏ ਜਾਂ ਅਮੀਰ ਇਹ ਲਾਭ ਪੰਜਾਬ ਦੇ ਹਰ ਵਸਨਿਕ ਨੂੰ ਮਿਲੇਗਾ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਕਈ ਪਰਿਵਾਰ ਹਨ ਜੋ ਪੈਸਿਆਂ ਦੀ ਕਮੀ ਕਾਰਨ ਇਲਾਜ ਨਹੀਂ ਕਰਵਾ ਸਕਦੇ। ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਖ ਦਿੰਦੇ ਹਨ ਕਿ "ਸਾਡਾ ਇਲਾਜ ਨਾ ਕਰਵਾਓ, ਸਬ ਕੁਝ ਭਗਵਾਨ ਉੱਤੇ ਛੱਡ ਦੋ।"
ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਕਦੇ ਵੀ ਆਮ ਲੋਕਾਂ ਦੀਆਂ ਮੁਸੀਬਤਾਂ ਦੀ ਪਰਵਾਹ ਨਹੀਂ ਕੀਤੀ
ਮੁੱਖ ਮੰਤਰੀ ਨੇ ਦੱਸਿਆ ਕਿ ਹੁਣ "ਮੁੱਖ ਮੰਤਰੀ ਸਿਹਤ ਬੀਮਾ ਯੋਜਨਾ" ਦੇ ਤਹਿਤ ਪੰਜਾਬ ਦਾ ਹਰ ਪਰਿਵਾਰ ਵੱਡੇ-ਵੱਡੇ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕੇਗਾ। ਜਦਕਿ ਪਹਿਲਾਂ ਹਸਪਤਾਲਾਂ ਵਿੱਚ ਇਲਾਜ ਤੋਂ ਪਹਿਲਾਂ ਪੈਸੇ ਪੁੱਛੇ ਜਾਂਦੇ ਸਨ, ਫਿਰ ਇਲਾਜ ਹੁੰਦਾ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਕਿਸੇ ਵੀ ਨੀਲੇ ਜਾਂ ਪੀਲੇ ਕਾਰਡ ਦੀ ਲੋੜ ਨਹੀਂ ਹੋਏਗੀ। ਸਿਰਫ ਵੋਟਰ ਕਾਰਡ ਜਾਂ ਆਧਾਰ ਕਾਰਡ ਦੇਖਾ ਕੇ ਇਲਾਜ ਕਰਵਾਇਆ ਜਾ ਸਕੇਗਾ।
ਉਨ੍ਹਾਂ ਕਿਹਾ, "ਸ਼ਾਇਦ ਪਿਛਲੇ ਜਨਮ ਵਿੱਚ ਮੈਂ ਕੁਝ ਪੁੰਨ ਕਰੇ ਹੋਣਗੇ ਜੋ ਮੇਰੇ ਮੁੱਖ ਮੰਤਰੀ ਹੋਣ ਦੌਰਾਨ ਇੰਨਾ ਵੱਡਾ ਕੰਮ ਹੋ ਰਿਹਾ ਹੈ।"ਮੁੱਖ ਮੰਤਰੀ ਨੇ ਇਹ ਵੀ ਸਾਫ ਕੀਤਾ ਕਿ ਇਸ ਯੋਜਨਾ ਤਹਿਤ ਸਿਰਫ ਇੱਕ ਸਿਹਤ ਕਾਰਡ ਬਣਵਾਉਣਾ ਹੋਵੇਗਾ, ਕਿਸੇ ਲੰਮੇ ਫਾਰਮ ਨੂੰ ਭਰਨ ਦੀ ਲੋੜ ਨਹੀਂ ਪਏਗੀ।
ਹੁਣ ਹਰ ਪੰਜਾਬੀ ਆਪਣਾ 10 ਲੱਖ ਤੱਕ ਦਾ ਇਲਾਜ ਮੁਫਤ ਦੇ ਵਿੱਚ ਕਰਵਾ ਸਕੇ। ਬਹੁਤ ਸਾਰੇ ਲੋਕ ਜੋ ਕਿ ਬਿਨ੍ਹਾਂ ਇਲਾਜ ਮਿਲੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ। ਹੁਣ ਇਹ ਉਨ੍ਹਾਂ ਲੋਕਾਂ ਦੇ ਲਈ ਇੱਕ ਆਸ਼ਾ ਦੀ ਕਿਰਨ ਹੈ ਜੋ ਕਿ ਪੈਸਿਆਂ ਦੀ ਤੰਗੀ ਕਰਕੇ ਆਪਣਾ ਸਹੀ ਇਲਾਜ ਨਹੀਂ ਕਰਵਾ ਪਾਉਂਦੇ ਹਨ।