ਪੰਜਾਬ ਨੂੰ ਮਿਲੇ 3 ਹੋਰ DGP
ਏਬੀਪੀ ਸਾਂਝਾ | 17 Jul 2019 03:15 PM (IST)
ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਏਡੀਜੀਪੀ ਜੇਲ੍ਹਾਂ ਦੇ ਮੁਖੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਸਰਕਾਰ ਨੇ ਡੀਜੀਪੀ ਦਾ ਅਹੁਦਾ ਦੇ ਦਿੱਤਾ ਹੈ।
ਪ੍ਰਬੋਧ ਕੁਮਾਰ, ਰੋਹਿਤ ਚੌਧਰੀ, ਆਈਪੀਐਸ ਸਹੋਤਾ
ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਦੇ ਅਧਿਕਾਰੀ ਮਿਲ ਗਏ ਹਨ। ਕੈਪਟਨ ਸਰਕਾਰ ਨੇ ਤਿੰਨ ਏਡੀਜੀਪੀ ਅਫ਼ਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਰੈਂਕ ਨਾਲ ਨਿਵਾਜ ਦਿੱਤਾ ਹੈ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਸਰਕਾਰ ਨੇ ਡੀਜੀਪੀ ਦਾ ਅਹੁਦਾ ਦੇ ਦਿੱਤਾ ਹੈ। ਇਹ ਅਧਿਕਾਰੀ ਫਿਲਹਾਲ ਆਪੋ ਆਪਣੇ ਮੌਜੂਦਾ ਵਿਭਾਗ ਹੀ ਸੰਭਾਲਣਗੇ।