ਚੰਡੀਗੜ੍ਹ: ਪੰਜਾਬ ਪੁਲਿਸ ਨੇ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਚੰਗੇ ਡਰਾਈਵਰ ਬਣਨ ਤੇ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਸਾਰੇ ਨਿਯਮਾਂ ਤੋਂ ਜਾਣੂ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਲਈ ਟਵਿਟਰ ‘ਤੇ ਹਾਸਮਈ ਮੀਮ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਲਿਖਿਆ ਹੈ, “ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨਾ... ਡ੍ਰਾਈਵਿੰਗ ਲਾਇਸੈਂਸ ਦਾ ਬਲੀਦਾਨ ਕਰਨਾ ਹੋਵੇਗਾ।”
ਪੁਲਿਸ ਵਿਭਾਗ ਵੱਲੋਂ ਸਭ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਉਨ੍ਹਾਂ ਨੂੰ ਅਲਰਟ ਤੇ ਸੁਰੱਖਿਅਤ ਰਹਿਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਯਮ ਦਾ ਉਲੰਘਣ ਹੋਇਆ ਤਾਂ ਡ੍ਰਾਈਵਿੰਗ ਲਾਇਸੈਂਸ ਜ਼ਬਤ ਹੋ ਜਾਵੇਗਾ।
ਪੰਜਾਬ ਪੁਲਿਸ ਨੇ ਇਸ ਬਾਰੇ ਕੈਪਸ਼ਨ ਦਿੰਦੇ ਹੋਏ ਲਿਖਿਆ, “ਇੱਕ ਚੰਗੇ ਚਾਲਕ ਦੀ ਨਿਸ਼ਾਨੀ ਹੈ ਸਾਰਟ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣਾ। ਚੌਕਸ ਰਹੋ, ਸੁਰੱਖਿਅਤ ਰਹੋ ਜਾਂ ਤੁਸੀਂ ਆਪਣੇ ਡ੍ਰਾਈਵਿੰਗ ਲਾਇਸੈਂਸ ਦੀ ਕੁਰਬਾਨੀ ਦੇ ਸਕਦੇ ਹੋ।”
ਇਹ ਹਾਸਮਈ ਮੀਮ ਨੈੱਟਫਲਿਕਸ ਦੇ ਸ਼ੋਅ ‘ਸੈਕ੍ਰੇਡ ਗੇਮਸ-2’ ‘ਤੇ ਆਧਾਰਤ ਹਨ। ਇਹ ਸ਼ੋਅ ਨੈੱਟਫਲਿਕਸ ‘ਤੇ 15 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਇਸ ‘ਚ ਸੈਫ ਅਲੀ ਖ਼ਾਨ, ਨਵਾਜ਼ੂਦੀਨ ਸਿਦੀਕੀ ਤੇ ਰਾਧਿਕਾ ਆਪਟੇ ਹਨ। ਇਸ ਸੀਰੀਜ਼ ‘ਚ ਇਸ ਵਾਰ ਕਲਕੀ ਕੋਚਲੀਨ ਨਾਲ ਰਣਵੀਰ ਸ਼ੋਰੀ ਨੂੰ ਵੀ ਐਂਟਰੀ ਮਿਲੀ ਹੈ।