Khelo India Scheme: ਇਸ ਵੇਲੇ ਪੂਰੀ ਦੁਨੀਆ ਦੇ ਖੇਡ ਪ੍ਰੇਮੀਆਂ ਦਾ ਧਿਆਨ ਪੈਰਿਸ ਓਲੰਪਿਕ ਨੇ ਆਪਣੇ ਵੱਲ ਖਿੱਚਿਆ ਹੋਇਆ ਹੈ। ਭਾਰਤ ਨੇ ਵੀ ਦੂਜੇ ਦੇਸ਼ਾਂ ਵਾਂਗ ਜਿੱਤ ਦੀ ਉਮੀਦ ਲਾ ਕੇ ਆਪਣੇ ਖਿਡਾਰੀ ਪੈਰਿਸ ਭੇਜੇ ਹਨ। ਬੇਸ਼ੱਕ ਉਹ ਖਿਡਾਰੀ ਭਾਰਤ ਦੇ ਨੇ ਪਰ ਪਿੱਛੇ ਉਹ ਜੋ ਸੂਬਿਆਂ ਤੋਂ ਆਉਂਦੇ ਹਨ ਉੱਥੇ ਉਨ੍ਹਾਂ ਨਾਲ ਕਾਣੀ ਵੰਡ ਹੋਣ ਦਾ ਕਾਂਗਰਸ ਵੱਲੋਂ ਇਲਜ਼ਾਮ ਲਾਇਆ ਗਿਆ ਹੈ


ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਲੋ ਇੰਡੀਆ ਸਕੀਮ ਤਹਿਤ ਫੰਡਾਂ ਦੀ ਵੰਡ ਕਰਨਾ ਵੀ ਬੇਇਨਸਾਫ਼ੀ ਦੀ ਇੱਕ ਉੱਘੜਵੀਂ ਮਿਸਾਲ ਹੈ।  ਪੈਰਿਸ ਓਲੰਪਿਕ ਲਈ 43 ਐਥਲੀਟਾਂ ਨੂੰ ਭੇਜਣ ਦੇ ਬਾਵਜੂਦ, ਪੰਜਾਬ ਅਤੇ ਹਰਿਆਣਾ, ਭਾਰਤੀ ਖੇਡਾਂ ਦੇ ਕੇਂਦਰਾਂ ਨੂੰ ਕ੍ਰਮਵਾਰ ₹78 ਕਰੋੜ ਰੁਪਏ ਅਤੇ ₹66 ਕਰੋੜ ਰੁਪਏ ਦਿੱਤੇ ਗਏ ਹਨ। ਇਸੇ ਦੌਰਾਨ, ਯੂਪੀ ਅਤੇ ਗੁਜਰਾਤ ਨੂੰ ਕੁੱਲ ₹438 ਕਰੋੜ ਅਤੇ ₹426 ਕਰੋੜ ਮਿਲੇ, ਜਿਨਾਂ ਦਾ ਸਿਰਫ਼ 9 ਐਥਲੀਟਾਂ ਦਾ ਯੋਗਦਾਨ ਰਿਹਾ। ਇਹ ਮਤਰੇਈ ਮਾਂ ਵਾਲਾ ਸਲੂਕ ਸਾਡੀ ਖੇਡ ਸਮਰੱਥਾ ਅਤੇ ਖੇਤਰੀ ਪ੍ਰਤਿਭਾ ਨੂੰ ਕਮਜ਼ੋਰ ਕਰਦਾ ਹੈ।



ਪੰਜਾਬ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਉੱਤੇ ਲਿਖਿਆ ਗਿਆ ਹੈ ਕਿ, ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੈਰਿਸ ਓਲੰਪਿਕ ਵਿੱਚ ਪੰਜਾਬ ਅਤੇ ਹਰਿਆਣਾ ਤੋਂ 48 ਐਥਲੀਟ ਭੇਜਣ ਦੇ ਬਾਵਜੂਦ ਭਾਰਤੀ ਖੇਡਾਂ ਦੇ ਕੇਂਦਰ ਨੂੰ ਕ੍ਰਮਵਾਰ 78 ਕਰੋੜ ਅਤੇ 66 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕੀਤੀ ਜਦਕਿ 9 ਐਥਲੀਟ ਭੇਜਣ ਵਾਲੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 438 ਕਰੋੜ ਅਤੇ 426 ਕਰੋੜ ਰੁਪਏ ਦਿੱਤੇ। ਕੀ ਇਹ ਕਾਣੀ ਵੰਡ ਨਹੀਂ? ਆਖ਼ਿਰ ਕਦੋਂ ਤੱਕ ਭਾਜਪਾ ਸਾਡੇ ਨਾਲ ਇਵੇਂ ਹੀ ਵਖਰੇਂਵਾ ਕਰਦੀ ਰਹੇਗੀ?