ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੁਝ ਘੰਟਿਆਂ 'ਚ ਹੀ ਯੂ ਟਰਨ ਲੈਂਦਿਆਂ ਕਰਫਿਊ ਵਿੱਚ ਢਿੱਲ ਵਾਪਸ ਲੈ ਲਈ ਹੈ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਸੂਬੇ 'ਚ ਕਰਫਿਊ ਦੌਰਾਨ ਫਿਲਹਾਲ ਆਮ ਢਿੱਲ ਨਹੀਂ ਦਿੱਤੀ ਜਾਵੇਗੀ। ਪਹਿਲਾਂ ਸਰਕਾਰ ਨੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਮੰਨਣਾ ਹੈ ਕਿ ਢਿੱਲ ਦੇਣ ਨਾਲ ਵੱਡੀ ਗਿਣਤੀ 'ਚ ਲੋਕ ਘਰੋਂ ਬਾਹਰ ਨਿਕਲ ਕੇ ਖਰੀਦਾਰੀ ਕਰਨਗੇ। ਲੋਕਾਂ ਦੀ ਭੀੜ ਲੱਗ ਜਾਵੇਗੀ ਜਿਸ ਨਾਲ ਕੋਰੋਨਾਵਾਇਰਸ ਦੇ ਫੈਲਣ ਦਾ ਡਰ ਹੈ। ਸਰਕਾਰ ਆਮ ਲੋਕਾਂ ਦੀ ਸਹੂਲਤ ਲਈ ਹੋਮ ਡਿਲਵਰੀ ਦਾ ਪ੍ਰਬੰਧ ਕਰ ਰਹੀ ਹੈ ਤਾਂ ਜੋ ਕਰਫਿਊ ਦੌਰਾਨ ਜ਼ਰੂਰੀ ਸਾਮਾਨ ਦੁੱਧ, ਸਬਜ਼ੀਆਂ, ਫਲ ਤੇ ਰਾਸ਼ਨ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਵੇ।
ਦੁੱਧ, ਦਵਾਈਆਂ, ਸਬਜ਼ੀਆਂ ਦੀਆਂ ਦੁਕਾਨਾ ਵਾਰੀ ਸਿਰ ਵੱਖ ਵੱਖ ਇਲਾਕੇ 'ਚ ਖੁੱਲ੍ਹਣਗੀਆਂ। ਜਦੋਂ ਕੋਈ ਗਾਹਕ ਫੋਨ ਕਰੇਗਾ ਤਾਂ ਇਹ ਦੁਕਾਨਦਾਰ ਹੋਮ ਡਿਲਿਵਰੀ ਦੇਣਗੇ। ਦੁਕਾਨਾਂ ਦੇ ਬਾਹਰ ਇੱਕ ਜਾਂ ਦੋ ਪੁਲਿਸ ਵਾਲੇ ਮੌਜੂਦ ਰਹਿਣਗੇ। ਕਿਸੇ ਵੱਡੀ ਆਫ਼ਤ ਦੀ ਸਥਿਤੀ ਵਿੱਚ, ਕਿਸੇ ਨੂੰ ਦੁਕਾਨ 'ਤੇ ਜਾਣ ਦੀ ਆਗਿਆ ਦਿੱਤੀ ਜਾਏਗੀ। ਪੰਜਾਬ 'ਚ ਬਿਨ੍ਹਾਂ ਪਾਸ ਦੇ ਕੋਈ ਵਾਹਨ ਨਹੀਂ ਚੱਲੇਗਾ।