ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕਰਫਿਊ ਦੇ ਪਹਿਲੇ ਦਿਨ ਦੋ ਘੰਟੇ ਦੀ ਢਿੱਲ ਦੇਣ ਦਾ ਐਲਾਨ ਕੀਤਾ ਹੈ। ਅੱਜ ਕਰਫਿਊ 'ਚ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ, ਤਾਂ ਜੋ ਲੋਕ ਜ਼ਰੂਰੀ ਚੀਜ਼ਾਂ ਖਰੀਦ ਸਕਣ। ਤੁਸੀਂ ਇਸ ਦੌਰਾਨ ਵੀ ਜ਼ਰੂਰੀ ਸਾਮਾਨ ਦੀ ਖਰੀਦ ਕਰ ਸਕਦੇ ਹੋ।


ਸਾਵਧਾਨੀ ਬੇਹੱਦ ਜ਼ਰੂਰੀ ਹੈ। ਘਰੋਂ ਬਾਹਰ ਨਿਕਲਦੇ ਹੋਏ ਸਮਾਜਿਕ ਦੂਰੀ ਬਣਾਈ ਰੱਖੋ। ਭੀੜ ਇੱਕਠੀ ਨਾ ਕਰੋ ਤੇ ਨਾ ਹੀ ਭੀੜ 'ਚ ਸ਼ਾਮਲ ਹੋਵੋ।

ਪੰਜਾਬ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 27 ਕੇਸ ਹੋ ਚੁੱਕੇ ਹਨ। ਪਹਿਲਾਂ ਸਰਕਾਰ ਨੇ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਲੌਕਡਾਉਨ ਕਰ ਦਿੱਤਾ ਸੀ। ਹਾਲਾਂਕਿ, ਜਦੋਂ ਲੋਕਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ, ਫਿਰ ਸੋਮਵਾਰ ਨੂੰ ਪੂਰੇ ਰਾਜ 'ਚ ਸਰਕਾਰ ਨੇ ਕਰਫਿਊ ਲਗਾ ਦਿੱਤਾ। ਕਰਫਿਊ ਲਗਾਏ ਜਾਣ ਤੋਂ ਬਾਅਦ ਲੋਕ ਮੰਗਲਵਾਰ ਨੂੰ ਆਪਣੇ ਘਰਾਂ ਵਿੱਚ ਰਹੇ। ਬਾਜ਼ਾਰਾਂ ਵਿੱਚ ਚੁੱਪ ਛਾਈ ਰਹੀ।