ਚੰਡੀਗੜ੍ਹ: ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਕੈਬਨਿਟ ਨੇ ਸਿਹਤ ਵਿਭਾਗ ਵਿੱਚ 3954 ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਾਇਰੇ ਤੋਂ ਡਾਕਟਰਾਂ, ਪੈਰਾ ਮੈਡੀਕਲ ਤੇ ਹੋਰ ਸਟਾਫ ਦੀ ਭਰਤੀ ਨੂੰ ਪ੍ਰਵਾਨਗੀ ਦਿੱਤੀ ਗਈ।

ਮੰਤਰੀ ਮੰਡਲ ਨੇ ਆਊਟਸੋਰਸਿੰਗ, ਵੱਖ-ਵੱਖ ਵਿੰਗਾਂ, ਸੰਸਥਾਵਾਂ ਵਿੱਚ ਠੇਕੇ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਭਰਤੀ ਲਈ 45 ਸਾਲ ਦੀ ਉਮਰ ਹੱਦ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ 232 ਜੂਨੀਅਰ ਨਿਵਾਸੀਆਂ ਨੂੰ ਇੱਕ ਸਾਲ ਲਈ ਐਡਹੌਕ ਵਜੋਂ ਰੱਖਣ ਦੀ ਮਨਜ਼ੂਰੀ ਦਿੱਤੀ। ਇਕਰਾਰਨਾਮੇ ਦੇ ਅਧਾਰ ‘ਤੇ 32 ਸਹਾਇਕ ਪ੍ਰੋਫੈਸਰਾਂ ਨੂੰ ਇੱਕ ਸਾਲ ਤੇ 7 ਸੁਪਰ ਮਾਹਰ ਡਾਕਟਰਾਂ ਦੀ ਨਿਯਮਤ ਭਰਤੀ ਲਈ ਮਨਜ਼ੂਰੀ ਦਿੱਤੀ ਗਈ ਹੈ। ਅਨੈਸਥੀਸੀਆ ਟੈਕਨੀਸ਼ੀਅਨ ਦੀਆਂ 20 ਅਸਾਮੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਇਨ੍ਹਾਂ ਅਸਾਮੀਆਂ ‘ਤੇ ਕੀਤੀਆਂ ਜਾਣਗੀਆਂ ਭਰਤੀ:

2966 ਅਸਾਮੀਆਂ ਵਿੱਚੋਂ 235 ਮੈਡੀਕਲ ਅਧਿਕਾਰੀ, 1 ਮੈਡੀਕਲ ਸਪੈਸ਼ਲਿਸਟ (ਮਾਈਕਰੋਬਾਇਓਲੋਜਿਸਟ), 4 ਸਪੈਸ਼ਲਿਸਟ (ਸੋਸ਼ਲ ਪ੍ਰੀਵੈਂਟਿਵ ਮੈਡੀਸਨ), 35 ਡੈਂਟਲ, 598 ਸਟਾਫ ਨਰਸ, 180 ਫਾਰਮਾਸਿਸਟ, 600 ਮਲਟੀਪਰਪਜ਼ ਹੈਲਥ ਵਰਕਰ (ਔਰਤ) ਤੇ 200 ਮਲਟੀਪਰਪਜ਼ ਹੈਲਥ ਵਰਕਰ (ਮਰਦ), 139 ਰੇਡੀਓਗ੍ਰਾਫ਼ਰ ਤੋਂ ਇਲਾਵਾ 44 ਡਾਇਲਸਿਸ ਟੈਕਨੀਸ਼ੀਅਨ, 116 ਆਪ੍ਰੇਸ਼ਨ ਥੀਏਟਰ ਅਸਿਸਟੈਂਟਸ, 14 ਈਸੀਜੀ ਟੈਕਨੀਸ਼ੀਅਨ, 800 ਵਾਰਡ ਅਟੈਂਡੈਂਟ ਭਰਤੀ ਕੀਤੇ ਜਾਣਗੇ।

ਇਹ ਵੀ ਪੜ੍ਹੋ:

ਸਿਹਤ ਵਿਭਾਗ ‘ਚ ਸਤੰਬਰ ਤੱਕ ਡਾਕਟਰਾਂ ਸਣੇ ਹੋਰ ਅਮਲੇ ਦੀਆਂ ਭਰੀਆਂ ਜਾਣਗੀਆਂ 4000 ਅਸਾਮੀਆਂ- ਸਿੱਧੂ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904