ਚੰਡੀਗੜ੍ਹ: ਪੰਜਾਬ 'ਚ ਕੋਰਨਾ ਵਾਇਰਸ ਕਾਰਨ ਸਥਿਤੀ ਗੰਭੀਰ ਹੋ ਰਹੀ ਹੈ। ਇਸ ਦੌਰਾਨ ਸੂਬੇ 'ਚ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 144 'ਤੇ ਪਹੁੰਚ ਗਿਆ। ਤਾਜ਼ਾ ਮੌਤਾਂ 'ਚ ਅੰਮ੍ਰਿਤਸਰ 'ਚ ਦੋ, ਜਲੰਧਰ, ਮੁਹਾਲੀ ਤੇ ਲੁਧਿਆਣਾ 'ਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ।


ਪੰਜਾਬ 'ਚ ਮਾਰਚ ਮਹੀਨੇ ਚਾਰ ਲੋਕਾਂ ਦੀ ਮੌਤ ਹੋਈ ਜਦਕਿ ਇਸ ਤੋਂ ਬਾਅਦ ਇਹ ਅੰਕੜਾ ਵਧਦਾ ਹੀ ਗਿਆ। ਅਪ੍ਰੈਲ ਮਹੀਨੇ 16, ਮਈ 'ਚ 25 ਤੇ ਜੂਨ 'ਚ ਸਭ ਤੋਂ ਵੱਧ 99 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।


ਸੂਬੇ 'ਚ ਇਕ ਦਿਨ ਮੰਗਲਵਾਰ 155 ਨਵੇਂ ਕੇਸ ਆਏ ਸਨ। ਇਨ੍ਹਾਂ 'ਚ ਸਭ ਤੋਂ ਵੱਧ 37 ਲੁਧਿਆਣਾ 'ਚ, ਸੰਗਰੂਰ 'ਚ 18 ਅੰਮ੍ਰਿਤਸਰ ਤੇ ਮੁਹਾਲੀ 'ਚ 12-12 ਜਦਕਿ ਬਾਕੀ ਜ਼ਿਲ੍ਹਿਆਂ 'ਚ 36 ਕੇਸ ਸਾਹਮਣੇ ਆਏ। ਮੰਗਲਵਾਰ 103 ਲੋਕ ਸਿਹਤਮੰਦ ਹੋਕੇ ਘਰਾਂ ਨੂੰ ਪਰਤੇ। ਪੰਜਾਬ 'ਚ ਕੋਰੋਨਾ ਨਾਲ ਪ੍ਰਭਾਵਿਤ ਹੋਏ ਕੁੱਲ ਲੋਕਾਂ ਦੀ ਸੰਖਿਆ 5,650 ਹੋ ਚੁੱਕੀ ਹੈ। ਇਨ੍ਹਾਂ 'ਚੋਂ 1,640 ਐਕਟਿਵ ਕੇਸ ਹਨ।


ਇਹ ਵੀ ਪੜ੍ਹੋ: