ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਦਰਮਿਆਨ ਚੀਨ ਨੇ ਭਾਰਤ ਨਾਲ ਲੱਗਦੀ LAC 'ਤੇ S-400 ਏਅਰ ਮਿਜ਼ਾਇਲ ਡਿਫੈਂਸ ਸਿਸਟਮ ਤਾਇਨਾਤ ਕਰ ਦਿੱਤਾ ਹੈ। ਹਾਲ ਹੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਾਸਕੋ ਦੌਰੇ ਦੌਰਾਨ ਰੂਸ ਤੋਂ ਜਲਦ S-400 ਮਿਜ਼ਾਇਲ ਸਿਸਟਮ ਦੀ ਡਿਲੀਵਰੀ ਦੀ ਅਪੀਲ ਕੀਤੀ ਸੀ।
ਰੂਸ ਨੇ ਚੀਨ ਨੂੰ 2018 'ਚ S-400 ਮਿਜ਼ਾਇਲ ਸਿਸਟਮ ਦਿੱਤਾ ਸੀ। ਭਾਰਤ ਵੀ ਰੂਸ ਨਾਲ S-400 ਸਿਸਟਮ ਦਾ ਸੌਦਾ ਕੀਤਾ ਸੀ। ਕਰੀਬ 39 ਹਜ਼ਾਰ ਕਰੋੜ ਦੇ ਇਸ ਸੌਦੇ 'ਚ ਭਾਰਤ ਨੂੰ S-400 ਦੀਆਂ ਪੰਜ ਬੈਟਰੀਆਂ ਯਾਨੀ ਰੈਜ਼ਮੈਂਟ ਮਿਲਣ ਵਾਲੀ ਹੈ। ਦਰਅਸਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਡਿਲੀਵਰੀ 'ਚ ਦੇਰੀ ਹੋ ਰਹੀ ਹੈ।
S-400 ਮਿਜ਼ਾਇਲ ਲੰਬੀ ਦੂਰੀ ਤਕ ਹਵਾਈ ਸੁਰੱਖਿਆ ਕਰਦੀ ਹੈ। ਇਸ ਦੀ ਰੇਂਜ ਕਰੀਬ 400 ਕਿਮੀ ਹੈ। ਯਾਨੀ ਕੋਈ ਵੀ ਮਿਜ਼ਾਇਲ ਜਾਂ ਜਹਾਜ਼ ਜੇਕਰ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਮਿਜ਼ਾਇਲ ਸਿਸਟਮ ਸਮਾਂ ਰਹਿੰਦਿਆਂ ਹੀ ਉਸ ਨੂੰ ਤਬਾਹ ਕਰਨ ਦੇ ਸਮਰੱਥ ਹੈ। ਐਂਟੀ ਬੈਲਿਸਟਿਕ ਇਹ ਮਿਜ਼ਾਇਲ ਆਵਾਜ਼ ਦੀ ਗਤੀ ਤੋਂ ਵੀ ਤੇਜ਼ ਰਫ਼ਤਾਰ ਨਾਲ ਹਮਲਾ ਕਰ ਸਕਦੀ ਹੈ।
ਚੀਨ ਦੀਆਂ ਹਰਕਤਾਂ ਦੇ ਮੱਦਨਜ਼ਰ ਭਾਰਤੀ ਹਵਾਈ ਫੌਜ ਵੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਰੰਟਲਾਈਨ 'ਤੇ ਏਅਰਬੇਸ ਪੂਰੀ ਤਰ੍ਹਾਂ ਚੌਕਸ ਹਨ। ਅਜਿਹੇ 'ਚ ਸੁਖੋਈ, ਮਿਗ-29, ਮਿਰਾਜ 2000 ਅਤੇ ਜਗੁਆਰ ਲੜਾਕੂ ਜਹਾਜ਼ ਚੀਨ ਸਰਹੱਦ ਦੇ ਨਾਲ ਏਅਰ-ਸਪੇਸ ਤੇ ਕਮਬੈਟ ਏਅਰ ਪੈਟਰੋਲਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ:
ਲਾੜੇ ਦੀ ਕੋਰੋਨਾ ਨਾਲ ਮੌਤ, 100 ਦੇ ਕਰੀਬ ਬਰਾਤੀ ਕੋਰੋਨਾ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ