Coronavirus: ਕੋਰੋਨਾ ਮਹਾਮਾਰੀ ਕਈ ਦੇਸ਼ਾਂ 'ਚ ਮਾਰ ਕਰ ਰਹੀ ਹੈ। ਅਜਿਹੇ 'ਚ ਕੋਈ ਨਹੀਂ ਜਾਣਦਾ ਕਿ ਅਜੇ ਹੋਰ ਕਿੰਨਾ ਚਿਰ ਇਸ ਭਿਆਨਕ ਬਿਮਾਰੀ ਨੇ ਦੁਨੀਆਂ 'ਤੇ ਕਹਿਰ ਮਚਾਈ ਰੱਖਣਾ ਹੈ। ਪੂਰੀ ਦੁਨੀਆਂ 'ਚ ਇਕ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ।

ਵਰਲਡੋਮੀਟਰ ਮੁਤਾਬਕ ਇਕ ਕਰੋੜ ਪੰਜ ਲੱਖ ਲੋਕ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋ ਚੁੱਕੇ ਹਨ ਤੇ ਮਰਨ ਵਾਲਿਆਂ ਦੀ ਗਿਣਤੀ 5,11,015 ਹੋ ਗਈ ਹੈ। ਰਾਹਤ ਦੀ ਗੱਲ ਹੈ ਕਿ ਕੌਮਾਂਤਰੀ ਪੱਧਰ 'ਤੇ 58 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। ਦੁਨੀਆਂ ਦੇ 70 ਫੀਸਦ ਕੋਰਨਾ ਮਾਮਲੇ ਸਿਰਫ਼ 12 ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ 73 ਲੱਖ ਤੋਂ ਜ਼ਿਆਦਾ ਹੈ।

ਕੋਰੋਨਾ ਪ੍ਰਭਾਵਿਤ ਮੁਲਕਾਂ 'ਚੋਂ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਜਿੱਥੇ 27 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਹਨ ਤੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਵੀ ਹਾਲਾਤ ਨਾਜ਼ੁਕ ਹਨ। ਜਿੱਥੇ ਰੋਜ਼ਾਨਾ ਅਮਰੀਕਾ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਤੀਜਾ ਤੇ ਚੌਥਾ ਨੰਬਰ ਭਾਰਤ ਦਾ ਹੈ।

ਇਹ ਵੀ ਪੜ੍ਹੋ:

ਲਾੜੇ ਦੀ ਕੋਰੋਨਾ ਨਾਲ ਮੌਤ, 100 ਦੇ ਕਰੀਬ ਬਰਾਤੀ ਕੋਰੋਨਾ ਪੌਜ਼ੇਟਿਵ

ਸਰਹੱਦੀ ਤਣਾਅ ਦੌਰਾਨ ਚੀਨ ਦੀ ਨਵੀਂ ਹਰਕਤ, ਭਾਰਤੀ ਫੌਜ ਨੇ ਵੀ ਖਿੱਚੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ