ਅਸ਼ਰਫ ਢੁੱਡੀ ਦੀ ਰਿਪੋਰਟ


ਨਾਭਾ: "ਪੰਜਾਬ ਵਿਚ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਿਸਮੈਨੇਜਮੈਂਟ ਕੀਤੀ ਹੈ" ਇਹ ਅਸੀਂ ਨਹੀਂ ਖੁਦ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਹਨ। ਅੱਜ ਨਾਭਾ ਦੀ ਮੈਕਸੀਮਮ ਸਿਕਊਰਿਟੀ ਜੇਲ੍ਹ ਵਿਚ ਪਹੁੰਚੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ।


ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਵਾਅਦੇ ਅਤੇ ਜੋ ਗੱਲਾਂ ਕਹਿ ਕੇ ਅਸੀਂ ਜਨਤਾ ਤੋਂ ਵੋਟਾਂ ਲਈਆਂ ਹੁਣ ਉਨ੍ਹਾਂ ਬਾਰੇ ਜਾ ਕੇ ਲੋਕਾਂ ਨੂੰ ਦੱਸਣਾ ਪਏਗਾ। ਪੰਜਾਬ ਕਾਂਗਰਸ ਵਿਚ ਆਪਸੀ ਕਲੈਸ਼ ਜਗ ਜਾਹਰ ਹੈ ਅਤੇ ਕਾਂਗਰਸ ਹਾਈ ਕਮਾਨ ਇਸ ਨੂੰ ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਸੁਲਝਾਉਣਾ ਚਾਹੁਦੀ ਹੈ। ਪਰ ਸੂਬੇ 'ਚ ਕੈਪਟਨ ਦੇ ਖਿਲਾਫ ਬਗਾਵਤ ਕਰਨ ਵਾਲਿਆਂ ਦੀ ਕਮੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ।


ਨਵਜੋਤ ਸਿੰਘ ਸਿੱਧੂ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਨਾਭਾ 'ਚ ਆਏ ਰੰਧਾਵਾ ਤੋਂ ਜਦੋਂ ਹਾਲ ਹੀ 'ਚ ਦਿੱਲੀ ਵਿਖੇ ਹੋਈ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਬਾਰੇ ਸਵਾਲ ਪੁੱਛਿਆ ਗਿਆ ਤਾਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਡੀ ਕੋਈ ਪਰਸਨਲ ਲੜਾਈ ਨਹੀਂ ਹੈ ਅਤੇ ਨਾ ਹੀ ਕੋਈ ਕਲੈਸ਼ ਹੈ। ਦਿੱਲੀ 'ਚ ਸੋਨੀਆ ਗਾਂਧੀ ਨਾਲ ਕੈਪਟਨ ਸਾਹਿਬ ਦੀ ਮੀਟਿੰਗ ਹੋਈ ਹੈ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।


ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀਆਂ ਮੁੱਦੇ 'ਤੇ ਆਧਾਰਿਤ ਗੱਲਾਂ ਹਨ ਜਿਵੇਂ ਬਰਗਾੜੀ ਦਾ ਮਾਮਲਾ ਹੈ, ਪੀਪੀਏ ਦਾ ਮੁੱਦਾ, ਐਸਟੀਐਫ ਦੀ ਰਿਪੋਰਟ ਦਾ ਮੁੱਦਾ। ਸਾਡੀ ਕੋਈ ਪਰਸਨਲ ਲੜਾਈ ਨਹੀ ਹੈ। ਪੰਜਾਬ ਦੇ ਲੋਕਾਂ ਨਾਲ ਜੋ ਗੱਲਾਂ ਕਰ ਕੇ ਵੋਟਾਂ ਲਈਆਂ ਹਨ ਉਨ੍ਹਾਂ ਬਾਰੇ ਸਾਨੂੰ ਦੱਸਣਾ ਪਏਗਾ।


ਪੰਜਾਬ ਵਿਚ ਬਿਜਲੀ ਦੇ ਸੰਕਟ 'ਤੇ ਜਵਾਬ ਦਿੰਦੇ ਹੋਏ ਰੰਧਾਵਾ ਨੇ ਮੰਨਿਆ ਹੈ ਕਿ ਇਸ ਮਾਮਲੇ ਵਿਚ ਸਰਕਾਰ ਫੇਲ੍ਹ ਨਹੀਂ ਹੋਈ ਹੈ ਪਰ ਮਿਸਮੈਨੇਜਮੈਂਟ ਜ਼ਰੂਰ ਹੋਇਆ ਹੈ। ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਅੱਜ ਨਾਭਾ ਦੀ ਮੈਕਸੀਮਮ ਸਿਕਊਰਿਟੀ ਜੇਲ੍ਹ ਪਹੁੰਚੇ। ਇਹ ਜੇਲ੍ਹ ਸੌ ਸਾਲ ਤੋਂ ਵੱਧ ਪੁਰਾਣੀ ਹੈ ਅਤੇ ਜੇਲ੍ਹ ਅੰਦਰ ਕਈ ਥਾਂਈ ਕੰਧਾਂ ਖ਼ਰਾਬ ਹੋ ਗਈਆਂ ਹਨ। ਉਹ ਹੈਰੀਟੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਨ੍ਹਾਂ ਇਮਾਰਤਾਂ ਨੂੰ ਵੇਖਣ ਆਏ ਸੀ ਤਾਂ ਜੋ ਇਨ੍ਹਾਂ ਦੀ ਸਾਂਭ ਸੰਭਾਲ ਕਿਵੇਂ ਹੋ ਸਕੇ। ਉਨ੍ਹਾਂ ਕਿਹਾ ਕਿ ਪੁਰਾਣੇ ਇਤਿਹਾਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।


ਇਹ ਵੀ ਪੜ੍ਹੋ: Captain meet Prashant kishor: ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ, 2022 ਦੀਆਂ ਚੋਣਾਂ 'ਚ ਮੁੜ ਜੁੜਨ ਦੇ ਕਿਆਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904