Punjab News: ਪੰਜਾਬ ਦੇ ਸਰਕਾਰੀ ਸਕੂਲਾਂ ’ਚ 8ਵੀਂ ਕਲਾਸ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ’ਚ ਹੁਣ ਦੇਸੀ ਘਿਓ ਦਾ ਹਲਵਾ ਨਹੀਂ ਦਿੱਤਾ ਜਾਵੇਗਾ। ਪਿਛਲੇ ਮਹੀਨੇ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਹਫਤੇ ’ਚ ਇਕ ਵਾਰ ਦੇਸੀ ਘਿਓ ਦਾ ਹਲਵਾ ਦੇਣ ਦੇ ਹੁਕਮ ਦਿੱਤੇ ਸਨ, ਪਰ ਅਧਿਆਪਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਅਧਿਆਪਕਾਂ ਨੇ ਦਲੀਲ ਦਿੱਤੀ ਕਿ ਹਲਵਾ ਬਣਾਉਣ ਅਤੇ ਪਰੋਸਣ ’ਚ ਖਰਚਿਆ ਵਾਧੂ ਸਮਾਂ ਉਨ੍ਹਾਂ ਦੇ ਪੜ੍ਹਾਉਣ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਸੋਸਾਇਟੀ ਵਲੋਂ ਜਾਰੀ ਪੱਤਰ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੇ ਦਬਾਅ ਕਾਰਨ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰ ਕੇ ਮੈਨਿਊ ’ਚੋਂ ਹਲਵਾ ਹਟਾ ਦਿੱਤਾ ਹੈ।
ਹੁਣ ਹੋਵੇਗਾ ਆਹ ਮਿਡ-ਡੇਅ-ਮੀਲ
ਸੋਮਵਾਰ : ਦਾਲ (ਮੌਸਮੀ ਸਬਜ਼ੀਆਂ ਦੇ ਨਾਲ) ਅਤੇ ਰੋਟੀ
ਮੰਗਲਵਾਰ : ਰਾਜਮਾਂਹ-ਚੌਲ
ਬੁੱਧਵਾਰ : ਕਾਲੇ/ਚਿੱਟੇ ਚਨੇ, ਆਲੂ ਅਤੇ ਪੂੜੀ/ਰੋਟੀ ਦੇ ਨਾਲ ਫਲ (ਕਿੰਨੂ)
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚੌਲ
ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ : ਮਾਂਹ-ਚਨੇ ਦੀ ਦਾਲ ਦੇ ਨਾਲ ਚਾਵਲ ਅਤੇ ਖੀਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।