ਇਸ ਵਾਰ ਸਾਰੇ ਤਿਉਹਾਰ ਅਕਤੂਬਰ ਮਹੀਨੇ ਦੇ ਵਿੱਚ ਆ ਗਏ ਹਨ, ਜਿਸ ਕਰਕੇ ਇਹ ਮਹੀਨਾ ਤਿਉਹਾਰਾਂ ਨਾਲ ਭਰਿਆ ਹੋਇਆ ਹੈ। ਫੈਸਟੀਵਲ ਸੀਜ਼ਨ ਦਾ ਹਰ ਇਕ ਨੂੰ ਇੰਤਜ਼ਾਰ ਰਹਿੰਦਾ ਹੈ ਅਤੇ ਇਹ ਸੀਜ਼ਨ ਆਪਣੇ ਨਾਲ ਛੁੱਟੀਆਂ ਵੀ ਲੈ ਕੇ ਆਉਂਦਾ ਹੈ। ਦੀਵਾਲੀ ਅਤੇ ਵਿਸ਼ਕਰਮਾ ਡੇਅ ਮੌਕੇ ਜਨਤਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ, ਪਰ ਇਸ ਹਫਤੇ ਇਕ ਹੋਰ ਸਰਕਾਰੀ ਛੁੱਟੀ ਹੈ।

Continues below advertisement

ਇਸ ਵਜ੍ਹਾ ਕਰਕੇ ਰਹੇਗੀ ਛੁੱਟੀ

ਪੰਜਾਬ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਲਈ ਇੱਕ ਹੋਰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਰਾਜ ਸਰਕਾਰ ਦੇ 2025 ਦੇ ਛੁੱਟੀਆਂ ਦੇ ਕੈਲੰਡਰ ਮੁਤਾਬਕ, 16 ਅਕਤੂਬਰ ਯਾਨੀਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਦੇ ਮੌਕੇ ‘ਤੇ ਸਰਕਾਰੀ ਕਰਮਚਾਰੀਆਂ ਲਈ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਬੰਦ ਰਹੇਗਾ, ਹਾਲਾਂਕਿ ਇਹ ਛੁੱਟੀ ਸਿਰਫ਼ ਕਰਮਚਾਰੀਆਂ ਲਈ ਹੀ ਹੋਵੇਗੀ।

Continues below advertisement

ਇਹ ਵਾਲੇ ਦਿਨ ਵੀ ਰਹਿਣਗੀਆਂ ਛੁੱਟੀਆਂ

ਅਕਤੂਬਰ ਦੇ ਬਾਕੀ ਦਿਨਾਂ ‘ਚ ਵੀ ਤਿਉਹਾਰਾਂ ਦੀ ਰੌਣਕ ਜਾਰੀ ਰਹੇਗੀ। 20 ਅਕਤੂਬਰ ਨੂੰ ਦੀਵਾਲੀ, 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਤੇ ਗੋਵਰਧਨ ਪੂਜਾ ਹੋਵੇਗੀ, ਜਦਕਿ 23 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ‘ਤੇ ਵੀ ਕਰਮਚਾਰੀਆਂ ਨੂੰ ਸਰਕਾਰੀ ਛੁੱਟੀ ਮਿਲੇਗੀ। ਤਿਉਹਾਰਾਂ ਨਾਲ ਸਜੇ ਇਸ ਮਹੀਨੇ ‘ਚ ਪੰਜਾਬ ਦੇ ਕਰਮਚਾਰੀਆਂ ਦੀਆਂ ਤਾਂ ਮੌਜਾਂ ਹੀ ਮੌਜਾਂ ਰਹਿਣਗੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।