ਚੰਡੀਗੜ੍ਹ: ਆਰਟੀਆਈ ਤੋਂ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਖ਼ੁਦ ਤਾਂ ਸਸਤੇ ਭਾਅ ਬਿਜਲੀ ਦੀ ਖ਼ਰੀਦ ਕਰ ਰਹੀ ਹੈ, ਪਰ ਇਹੀ ਬਿਜਲੀ ਆਮ ਲੋਕਾਂ ਨੂੰ ਮਹਿੰਗੇ ਭਾਅ ਵੇਚੀ ਜਾ ਰਹੀ ਹੈ। ਆਰਟੀਆਈ 'ਚ ਹੈਰਾਨ ਕਰਨ ਵਾਲੇ ਬਿਜਲੀ ਦੇ ਬਿੱਲ ਸਾਹਮਣੇ ਆਏ ਹਨ।


ਦਰਅਸਲ ਆਰਟੀਆਈ ਵਰਕਰ ਰੋਹਿਤ ਸੰਭਰਵਾਲ ਨੇ ਪਟਿਆਲਾ ਵਿੱਚ ਬਿਜਲੀ ਦਫ਼ਤਰ ਤੋਂ ਆਰਟੀਆਈ ਜ਼ਰੀਏ ਬਿਜਲੀ ਖਰੀਦ ਦੀ ਜਾਣਕਾਰੀ ਮੰਗੀ ਸੀ। ਦਫ਼ਤਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ 4.14 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲਦੀ ਹੈ ਜਦਕਿ ਲੋਕਾਂ ਨੂੰ ਇਸ ਭਾਅ ਤੋਂ ਵੱਧ ਰੇਟ 'ਤੇ ਬਿਜਲੀ ਵੇਚੀ ਜਾ ਰਹੀ ਹੈ।


ਰੋਹਿਤ ਨੇ ਕਿਹਾ ਕਿ ਇੰਨੀ ਸਸਤੀ ਬਿਜਲੀ ਖਰੀਦ ਕੇ ਸਰਕਾਰ ਵੱਲੋਂ ਇੰਨੇ ਮਹਿੰਗੇ ਭਾਅ ਲੋਕਾਂ ਨੂੰ ਬਿਜਲੀ ਵੇਚੀ ਜਾ ਰਹੀ ਹੈ। ਬਾਕੀ ਕਈ ਸੂਬਿਆਂ ਵਿੱਚ ਬਿਜਲੀ ਕਾਫੀ ਘੱਟ ਹੈ। ਪੰਜਾਬ ਸਰਕਾਰ ਨੇ ਇੰਡਰਸਟਰੀ ਨੂੰ ਪੰਜ ਰੁਪਏ ਯੂਨਿਟ ਦੇਣ ਦੀ ਗੱਲ ਕਹੀ ਸੀ ਪਰ ਸਰਕਾਰ ਆਪਣੇ ਵਾਅਦੇ ਭੁੱਲ ਗਈ ਹੈ।