ਪੰਜਾਬ ਸਰਕਾਰ ਅਤੇ ਪਟਵਾਰੀਆਂ ਵਿਚਾਲੇ ਰੇੜਕਾਂ ਹਾਲੇ ਤੱਕ ਵੀ ਜਾਰੀ ਹੈ। ਭਾਵੇਂ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਮਾਨ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਪਰ ਪੁਰਾਣੇ ਪਟਵਾਰੀ ਮਾਲ ਵਿਭਾਗ ਵਿੱਚ ਟਿੱਕ ਨਹੀਂ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਬੀਤੇ ਦੋ ਦਿਨਾਂ ਦੌਰਾਨ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਕੀਤੇ ਗਏ ਤਬਾਦਲਿਆਂ ਕੀਤੇ ਗਏ ਸਨ ਤਾਂ ਇਸ ਕਾਰਵਾਈ ਤੋਂ ਬਾਅਦ ਵੀਰਵਾਰ ਨੂੰ 19 ਦੇ ਕਰੀਬ ਪਟਵਾਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। 


ਅਸਤੀਫ਼ੇ ਦੇਣ ਵਾਲੇ ਪਟਵਾਰੀ ਸੇਵਾਮੁਕਤੀ ਤੋਂ ਬਾਅਦ ਠੇਕੇ 'ਤੇ ਕੰਮ ਕਰਨ ਵਾਲਿਆਂ 'ਚੋਂ ਹਨ। ਇਸ ਖ਼ਬਰ ਦੀ ਪੁਸ਼ਟੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵੱਲੋਂ ਕੀਤੀ ਗਈ। ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਅਸਤੀਫ਼ੇ ਦੇਣ ਵਾਲੇ 19 ਪਟਵਾਰੀਆਂ 'ਚੋਂ 2 ਅੰਮ੍ਰਿਤਸਰ ਤੇ 17 ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਵਾਰੀਆਂ ਵੱਲੋਂ ਮੰਗਾਂ ਦੇ ਹੱਕ 'ਚ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਵੱਡੇ ਪੱਧਰ 'ਤੇ ਉਨ੍ਹਾਂ ਦੀਆ ਬਦਲੀਆਂ ਕੀਤੀਆ ਸਨ।


ਇਸ ਤਹਿਤ ਠੇਕਾ ਅਧਾਰਤ ਪਟਵਾਰੀਆਂ ਨੂੰ ਪੱਕੇ ਪਟਵਾਰੀਆਂ ਦੀ ਥਾਂ ਵਾਧੂ ਸਰਕਲਾਂ ਦਾ ਕੰਮ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਵਜੋਂ ਠੇਕੇ 'ਤੇ ਕੰਮ ਕਰਨ ਵਾਲੇਸੇਵਾਮੁਕਤ ਪਟਵਾਰੀਆਂ ਨੇ ਅਸਤੀਫ਼ੇ ਦਿੱਤੇ ਹਨ। ਹਲਾਂਕਿ ਜਲੰਧਰ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਪਟਵਾਰੀਆਂ ਨੇ ਕੋਈ ਅਸਤੀਫ਼ੇ ਨਹੀਂ ਦਿੱਤੇ।



ਦੂਜੇ ਪਾਸੇ ਅੰਡਰ ਟ੍ਰੇਨੀ ਪਟਵਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਪਿਛਲੇ ਸਾਲ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਇਹਨਾ ਪਟਵਾਰੀਆਂ ਦੀ ਟ੍ਰੇਨਿੰਗ 9 ਮਹੀਨੇ + 3 ਮਹੀਨੇ ਕੁੱਲ ਇੱਕ ਸਾਲ ਦੀ ਹੋਵੇਗੀ ਅਤੇ ਇਹਨਾਂ ਦੀ ਤਨਖਾਹ 19900 ਰੁਪਏ ਹੋਵੇਗੀ। ਪਰ ਅਜਿਹਾ ਨਾਲ ਹੋਣ ਕਾਰਨ 1090 ਪਟਵਾਰੀਆਂ ਦੇ ਬੈਚ 'ਚੋਂ 349 ਪਟਵਾਰੀ ਮਾਲ ਵਿਭਾਗ ਹੀ ਛੱਡ ਗਏ ਹਨ। ਹੁਣ ਇਹ ਬੈਚ 741 ਪਟਵਾਰੀਆਂ ਦਾ ਰਹਿ ਗਿਆ ਹੈ। 741 ਪਟਵਾਰੀਆਂ ਦੇ ਮੁਤਾਬਕ ਸਰਕਾਰ 5000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਹੀ ਹੈ ਜਦਕਿ ਦਾਅਵਾ ਕੀਤਾ ਸੀ ਕਿ ਟ੍ਰੇਨਿੰਗ ਦੌਰਾਨ ਵੀ 19900 ਤਨਖਾਹ ਦਿੱਤੀ ਜਾਵੇਗੀ। 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial