ਚੰਡੀਗੜ੍ਹ: ਪੰਜਾਬ ਸਰਕਾਰ ਤਾਜ਼ਾ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਜਾ ਰਹੀ ਹੈ, ਪਰ ਇਸ ਵਿੱਚੋਂ ਅਰਪਿੰਦਰ ਸਿੰਘ ਦਾ ਨਾਂ ਗ਼ਾਇਬ ਹੈ। ਸਰਕਾਰ ਨੇ 19 ਤਗ਼ਮਾ ਜੇਤੂਆਂ ਦਾ ਪੋਸਟਰ ਜਾਰੀ ਕਰਦਿਆਂ ਭਲਕੇ ਖਿਡਾਰੀਆਂ ਨੂੰ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਇਨ੍ਹਾਂ ਖਿਡਾਰੀਆਂ ਨੂੰ ਨਵੀਂ ਖੇਡ ਨੀਤੀ ਤਹਿਤ ਸੋਧੀ ਇਨਾਮੀ ਰਾਸ਼ੀ ਨਾਲ ਨਿਵਾਜੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਟੇਟ ਸਪੋਰਟਸ ਐਵਾਰਡਜ਼ 2018 ਦੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਜ਼ਿਕਰਯੋਗ ਹੈ ਕਿ ਨਵੀਂ ਖੇਡ ਨੀਤੀ ਦਾ ਐਲਾਨ ਕਰਨ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਆਸ ਜਤਾਈ ਸੀ ਕਿ ਹਰਿਆਣਾ ਤੋਂ ਖੇਡਣ ਵਾਲੇ ਅਰਪਿੰਦਰ ਸਿੰਘ ਨੂੰ ਪੰਜਾਬ ਵਿੱਚ ਵਾਪਸ ਲਿਆਂਦਾ ਜਾਵੇਗਾ ਪਰ ਉਸ ਦੇ ਪਿਤਾ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ਉਹ ਹਰਿਆਣਾ ਵੱਲੋਂ ਹੀ ਖੇਡਦਾ ਰਹੇਗਾ। ਇਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕਰੇਗੀ ਪੰਜਾਬ ਸਰਕਾਰ-