ਚੰਡੀਗੜ੍ਹ: ਕੇਂਦਰ ਵੱਲੋਂ ਅਨਲੌਕ-3 ਦੀਆਂ ਗਾਈਡਲਾਈਨਜ਼ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਵੀ ਸੂਬੇ ਲਈ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰੇਦਸ਼ਾਂ ਮੁਤਾਬਕ ਦੇਸ਼ ਭਰ 'ਚ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਜਾਰੀ ਰੱਖਦੇ ਹੋਏ ਇਸ ਦਾ ਸਮਾਂ ਰਾਤ 11 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ।
ਇਸ ਦੌਰਾਨ ਗੈਰਜ਼ਰੂਰੀ ਕੰਮਾਂ ਨੂੰ ਵੀ ਇਜਾਜ਼ਤ ਨਹੀਂ ਹੋਏਗੀ। ਇਸ 'ਚ ਵੱਡੀ ਰਾਹਤ ਜਿਮ ਤੇ ਯੋਗਾ ਸੈਂਟਰਾਂ ਨੂੰ ਮਿਲੀ ਹੈ। ਪੰਜਾਬ ਸਰਕਾਰ ਨੇ ਜਿਮ ਤੇ ਯੋਗਾ ਸੈਂਟਰ ਖੋਲਣ ਲਈ ਮਨਜ਼ੂਰੀ ਦੇ ਦਿੱਤੀ ਹੈ ਪਰ ਇਸ ਸਬੰਧੀ ਐਸਓਪੀਜ਼ ਜਾਰੀ ਕੀਤੀਆਂ ਜਾਣਗੀਆਂ ਜੋ ਕੇਂਦਰੀ ਸਿਹਤ ਮੰਤਰਾਲਾ ਕਰੇਗਾ।
ਵਿਆਹ ਸਮਾਗਮਾਂ 'ਚ 30 ਤੋਂ ਵੱਧ ਬੰਦੇ ਸ਼ਾਮਲ ਨਹੀਂ ਹੋ ਸਕਣਗੇ।ਪਹਿਲਾਂ 50 ਬੰਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਵੱਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਇਸ ਨੂੰ ਘਟਾ ਕੇ 30 ਕੀਤਾ ਗਿਆ ਹੈ। ਅੰਤਿਮ ਸੰਸਕਾਰ ਵਿੱਚ ਪਹਿਲਾਂ ਵਾਂਗ ਸਿਰਫ 20 ਬੰਦੇ ਹੀ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਅਨਲੌਕ-3 ਲਈ ਗਾਈਡਲਾਈਨਜ਼ ਜਾਰੀ, ਅਜੇ ਨਹੀਂ ਹਟੇਗੀ ਕਰਫਿਊ, ਕੱਲ੍ਹ ਤੋਂ ਨਵੇਂ ਹੁਕਮ ਲਾਗੂ
ਏਬੀਪੀ ਸਾਂਝਾ
Updated at:
31 Jul 2020 04:46 PM (IST)
ਕੇਂਦਰ ਵੱਲੋਂ ਅਨਲੌਕ-3 ਦੀਆਂ ਗਾਈਡਲਾਈਨਜ਼ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਵੀ ਸੂਬੇ ਲਈ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।
- - - - - - - - - Advertisement - - - - - - - - -