Hoshiarpur News: ਪੰਜਾਬ ਦੇ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਇਲਾਕੇ ਤਲਵਾੜਾ ਵਿੱਚ ਅੱਜ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਚਤਰ ਸਿੰਘ ਉਪ ਮੰਡਲ ਅਫ਼ਸਰ ਪੀ.ਐਸ.ਪੀ.ਸੀ.ਐਲ. ਤਲਵਾੜਾ ਨੇ ਦੱਸਿਆ ਕਿ 21 ਦਸੰਬਰ ਨੂੰ 11 ਕੇ.ਵੀ. ਤਲਵਾੜਾ ਫੀਡਰ ਤੋਂ ਚੱਲਦੇ ਮੁਹੱਲਾ ਸੁਭਾਸ਼ ਨਗਰ, ਆਦਰਸ਼ ਨਗਰ, ਸੁੰਦਰ ਵਿਹਾਰ ਅਤੇ ਸ਼ਿਖਾ ਹੋਟਲ ਦੇ ਆਲੇ-ਦੁਆਲੇ ਦੀ ਬਿਜਲੀ ਸਪਲਾਈ ਉਪ ਮੰਡਲ ਅਫ਼ਸਰ ਟਾਵਰ ਲਾਈਨ ਬੀ.ਬੀ.ਐਮ.ਬੀ. ਗੰਗੂਵਾਲ ਵੱਲੋਂ 66 ਕੇਵੀ ਸੋਲਰ ਲਾਈਨ ਦੀ ਸੈਗਿੰਗ ਕਰਨ ਲਈ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬਿਜਲੀ ਬੰਦ ਰਹੇਗੀ।