ਚੰਡੀਗੜ੍ਹ: ਪੰਜਾਬ (Punjab) 'ਚ ਕੋਰੋਨਵਾਇਰਸ (Coronavirus) ਮਹਾਮਾਰੀ ਅਤੇ ਲੰਬੇ ਸਮੇਂ ਦੇ ਲੌਕਡਾਊਨ (Lockdown) ਕਾਰਨ ਹੋਏ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ ‘ਤੇ ਕੋਵਿਡ ਸੈਸ (Covid Cess) ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਏਗਾ।

ਸੂਬੇ ਨੂੰ ਵਿੱਤੀ ਸਾਲ 2020-21 ਲਈ 26000 ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕੁੱਲ ਬਜਟ ਅਨੁਮਾਨਾਂ ਦਾ 30% ਹੈ। ਇਸ ਲਈ ਵਾਧੂ ਮਾਲੀਆ ਪੈਦਾ ਕਰਨ ਲਈ ਕੁਝ ਸਖਤ ਉਪਾਅ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ 12 ਮਈ ਤੋਂ ਗਠਿਤ ਕੀਤੀ ਮੰਤਰੀਆਂ ਦੇ ਸਮੂਹ ਦੀ ਸਿਫਾਰਸ਼ ਨੂੰ ਸਵੀਕਾਰਦਿਆਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸ਼ਰਾਬ 'ਤੇ ਅਤਿਰਿਕਤ ਆਬਕਾਰੀ ਡਿਊਟੀ ਅਤੇ ਵਾਧੂ ਮੁਲਾਂਕਣ ਫੀਸ ਵਸੂਲਣ ਦੀ ਫੈਸਲਾ ਕੀਤਾ ਹੈ।

ਸ਼ਰਾਬ ਦੀ ਢੋਆ-ਢੁਆਈ ਲਈ ਪਰਮਿਟ ਜਾਰੀ ਕਰਨ ਵੇਲੇ ਆਬਕਾਰੀ ਅਤੇ ਕਰ ਵਿਭਾਗ ਨੂੰ ਮੌਜੂਦਾ ਸਾਲ ਵਿੱਚ ਸੈੱਸ ਵਸੂਲਣ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਧੂ ਟੈਕਸ ਦੀ ਆਮਦਨੀ ਦੀ ਪੂਰੀ ਵਰਤੋਂ ਕੋਵਿਡ ਨਾਲ ਸਬੰਧਤ ਖਰਚਿਆਂ ਲਈ ਕੀਤੀ ਜਾਏਗੀ।

ਕੈਪਟਨ ਅਮਰਿੰਦਰ ਨੇ ਇਸ ਤੋਂ ਪਹਿਲਾਂ ਵਿੱਤ ਮੰਤਰੀ, ਸਿੱਖਿਆ ਮੰਤਰੀ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਅਤੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਨੂੰ ਸ਼ਾਮਲ ਕਰਕੇ ਮੰਤਰੀਆਂ ਦੇ ਸਮੂਹ (ਜੀਓਐਮ) ਨੂੰ ਵਿਕਰੀ 'ਤੇ ਵਿਸ਼ੇਸ਼ ਸੈੱਸ/ਕੌਵਿਡ ਸੈੱਸ ਲਗਾਉਣ ਦੇ ਪ੍ਰਸਤਾਵ ਦੀ ਪੜਤਾਲ ਕਰਨ ਲਈ ਕਿਹਾ ਸੀ। ਇਸ ਸੰਕਟ ਦੇ ਵਿਚਕਾਰ ਹੋਏ ਮਾਲੀ ਨੁਕਸਾਨ ਦੇ ਕੁਝ ਹਿੱਸੇ ਦੀ ਪੂਰਤੀ ਲਈ ਸ਼ਰਾਬ ‘ਤੇ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਰਕਾਰ ਦੀ ਸਿਫਾਰਸ਼ਾਂ ਦੀਆਂ ਸ਼ਿਫਾਰਸ਼ਾਂ ਮੁਤਾਬਕ, ਆਬਕਾਰੀ ਅਤੇ ਕਰ ਵਿਭਾਗ ਨੇ ਹੇਠਾਂ ਸਾਂਝੇ ਕੀਤੇ ਵੇਰਵਿਆਂ ਮੁਤਾਬਕ ਆਯਾਤ ਕੀਤੀ ਵਿਦੇਸ਼ੀ ਸ਼ਰਾਬ ਅਤੇ ਆਯਾਤ ਕੀਤੀ ਬੀਅਰ 'ਤੇ ਵਾਧੂ ਮੁਲਾਂਕਣ ਫੀਸ ਅਤੇ ਹੋਰ ਕਿਸਮਾਂ ਦੀ ਸ਼ਰਾਬ' ਤੇ ਵਾਧੂ ਆਬਕਾਰੀ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904