ਲੁਧਿਆਣਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਜੇਲ੍ਹ ਵਿਭਾਗ ਵੱਲੋਂ ਤਿੰਨ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਜੇਲ੍ਹ ਵਿਭਾਗ ਨੇ ਏ.ਆਈ.ਜੀ. (ਜੇਲ੍ਹ) ਨੂੰ ਡੀ.ਆਈ.ਜੀ. (ਜੇਲ੍ਹ) ਦੇ ਅਹੁਦੇ 'ਤੇ, ਐਸ.ਪੀ. (ਜੇਲ੍ਹ) ਨੂੰ ਸੁਪਰਿੰਟੈਂਡੈਂਟ (ਜੇਲ੍ਹ) ਦੇ ਅਹੁਦੇ 'ਤੇ ਅਤੇ ਇੰਸਪੈਕਟਰ (ਜੇਲ੍ਹ) ਨੂੰ ਡਿਪਟੀ ਸੁਪਰਿੰਟੈਂਡੈਂਟ (ਜੇਲ੍ਹ) ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ। ਇਹ ਤਬਦੀਲੀਆਂ ਜੇਲ੍ਹ ਪ੍ਰਸ਼ਾਸਨ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਇਕ ਵੱਡਾ ਕਦਮ ਮੰਨੀਆਂ ਜਾ ਰਹੀਆਂ ਹਨ।

ਇਸ ਨੋਟੀਫਿਕੇਸ਼ਨ ਵਿੱਚ ਪੰਜਾਬ ਜੇਲ੍ਹ ਵਿਭਾਗ ਵੱਲੋਂ ਕੁਝ ਅਧਿਕਾਰੀਆਂ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਤਜਰਬੇ ਅਤੇ ਹੋਰ ਮਾਪਦੰਡਾਂ ਦੇ ਆਧਾਰ 'ਤੇ ਹੇਠ ਲਿਖੇ ਅਧਿਕਾਰੀਆਂ ਨੂੰ ਉੱਚ ਅਹੁਦਿਆਂ 'ਤੇ ਤਰੱਕੀ ਦਿੱਤੀ ਜਾਂਦੀ ਹੈ:

(i) ਐ.ਆਈ.ਜੀ. ਰੈਂਕ ਤੋਂ ਡੀ.ਆਈ.ਜੀ. ਜੇਲ੍ਹ(ਪੇ ਸਕੇਲ 122800–209100)ਹੇਠ ਲਿਖੇ ਅਧਿਕਾਰੀਆਂ ਨੂੰ ਤਰੱਕੀ ਮਿਲੀ ਹੈ:

ਮਨੋਜਲਾਲ ਕੁਮਾਰ, ਪੀ.ਪੀ.ਐਮ., ਟੀ.ਪੀ./96

ਸਤਵੰਤ ਸਿੰਘ ਪੀ.ਪੀ.ਐਮ., 445/SGR

ਦਰਸ਼ਨ ਸਿੰਘ ਪੀ.ਪੀ.ਐਮ., 1865/PTL

(ii) ਐਸ.ਪੀ. ਰੈਂਕ ਤੋਂ ਸੁਪਰਿੰਟੈਂਡੈਂਟ, ਸੈਂਟ੍ਰਲ ਜੇਲ੍ਹ(ਪੇ ਸਕੇਲ 67400–201200)ਹੇਠ ਲਿਖੇ ਅਧਿਕਾਰੀਆਂ ਨੂੰ ਤਰੱਕੀ ਮਿਲੀ ਹੈ:

ਅਜੇ ਰਾਮ ਸਿੰਘ ਪੀ.ਪੀ.ਐਮ., 1359/PAP

ਗਗਨੇਸ਼ ਕੁਮਾਰ ਪੀ.ਪੀ.ਐਮ., 1354/PAP

ਪਰਦੀਪ ਸਿੰਘ ਸੰਧੂ ਪੀ.ਪੀ.ਐਮ., 1391/PAP

ਮੁਖਤਿਆਰ ਰਾਏ ਪੀ.ਪੀ.ਐੱਸ (DR)

ਸਿਮਰਨਜੀਤ ਸਿੰਘ ਪੀ.ਪੀ.ਐਸ (DR)

 

(iii)ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਬਤੌਰ ਡਿਪਟੀ ਸੁਪਰਡੈਂਟ ਗ੍ਰੇਡ-2, ਜੇਲ੍ਹ (ਪੇਅ ਸਕਾਲ 35400) ਨਿਯੁਕਤ ਕਰਨ ਲਈ ਸਪੁਰਦ ਕੀਤਾ ਗਿਆਆਸ਼ਾ ਰਾਣੀ 1092/HPRਕਮਲਜੀਤ ਸਿੰਘ 2/JCPਅਮਨ 120/RRਰਵੀ ਕੁਮਾਰ 331/FRਪ੍ਰੀਤਇੰਦਰ ਸਿੰਘ 1918/PTLਗੁਰਿੰਦਰਪਾਲ ਸਿੰਘ 440/TTਸਿਮਰਨਜੀਤ ਕੌਰ 16/CPਮਨਜੀਤ ਕੌਰ 150/LDH-Rਜਗਦੇਵ ਸਿੰਘ79/MNS

 

9 ਸੀਨੀਅਰ ਅਫ਼ਸਰਾਂ ਦੇ ਤਬਾਦਲੇ

ਉੱਧਰ 17 ਜੁਲਾਈ ਨੂੰ ਹੀ ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦੇ ਹੋਏ 9 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ 'ਚ 9 ਆਈ. ਏ. ਐੱਸ. ਅਤੇ ਇਕ ਪੀ. ਸੀ. ਐੱਸ. ਅਧਿਕਾਰੀ ਸ਼ਾਮਲ ਹੈ। ਪੰਜਾਬ ਸਰਕਾਰ ਵਲੋਂ ਕੀਤਾ ਗਿਆ ਇਹ ਫੇਰਬਦਲ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ 'ਚ ਅਰਵਿੰਦ ਕੁਮਾਰ, ਗਿਰੀਸ਼ ਦਿਆਲਨ, ਹਰਪ੍ਰੀਤ ਸਿੰਘ ਸੂਦਨ, ਰਾਕੇਸ਼ ਕੁਮਾਰ ਪੋਪਲੀ, ਅਮਿਤ ਸਰੀਨ, ਅੰਕੁਰ ਮਹਿੰਦਰੂ, ਵਿਕਾਸ ਹੀਰਾ, ਹਰਜੋਤ ਕੌਰ ਅਤੇ ਗੁਰਦੇਵ ਸਿੰਘ ਸ਼ਾਮਲ ਹਨ।

ਚੰਡੀਗੜ੍ਹ ਪੁਲਿਸ ਵਿਭਾਗ 'ਚ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਦੌਰਾਨ 10 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦੇ ਹੁਕਮ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।