Kapurthala News: ਪੰਜਾਬ ਦੇ ਕਪੂਰਥਲਾ ਤੋਂ ਅਹਿਮ ਖਬਰ ਆ ਰਹੀ ਹੈ। ਦੱਸ ਦੇਈਏ ਕਿ ਇੰਜੀ. ਰਾਜੇਸ਼ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਮੰਡਲ ਕਪੂਰਥਲਾ ਨੇ ਦੱਸਿਆ ਕਿ 66 ਕੇ.ਵੀ. ਗਰਿੱਡ ਸਬ ਸਟੇਸ਼ਨ ਤਲਵੰਡੀ ਮਾਧੋ ਅਤੇ 66 ਕੇ.ਵੀ. ਸਬ ਸਟੇਸ਼ਨ ਸਿੱਧਵਾਂ ਦੂਨ ਨੂੰ ਬਿਜਲੀ ਸਪਲਾਈ ਟਾਵਰ ਲਾਈਨ ਦੇ ਜ਼ਰੂਰੀ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ, ਬਿਜਲੀ ਸਪਲਾਈ 28 ਫਰਵਰੀ ਦਿਨ ਸ਼ੁੱਕਰਵਾਰ, 4 ਮਾਰਚ ਦਿਨ ਮੰਗਲਵਾਰ 6 ਮਾਰਚ ਦਿਨ ਵੀਰਵਾਰ ਨੂੰ ਬੰਦ ਰਹੇਗੀ।


ਇਸ ਕਾਰਨ 66 ਕੇ.ਵੀ. ਤਲਵੰਡੀ ਮਾਧੋ ਅਤੇ 66 ਕੇ.ਵੀ. ਸਿੱਧਵਾਂ ਦੋਵਾਂ ਤੋਂ ਚੱਲ ਰਹੀਆਂ ਸਾਰੀਆਂ ਬਾਹਰੀ 11 ਕੇ.ਵੀ. ਫੀਡਰ ਬੰਦ ਰਹਿਣਗੇ। ਇਸ ਨਾਲ ਇਨ੍ਹਾਂ ਪਾਵਰ ਹਾਊਸਾਂ ਦੇ ਅਧੀਨ ਆਉਣ ਵਾਲੇ ਕੀਮਤੀ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਪਾਵਰ ਹਾਊਸਾਂ ਤੋਂ ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਨੂੰ ਸਪਲਾਈ ਵਿਕਲਪਿਕ ਪ੍ਰਬੰਧਾਂ ਅਧੀਨ ਦਿੱਤੀ ਜਾਵੇਗੀ।


ਦੱਸ ਦੇਈਏ ਕਿ ਬੀਤੇ ਦਿਨੀਂ ਮੋਗਾ ਵਿੱਚ ਲੋਕਾਂ ਨੂੰ ਕੁਝ ਘੰਟਿਆਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਸ.ਡੀ.ਓ. ਸਾਊਥ ਬਲਜੀਤ ਸਿੰਘ ਨੇ ਦੱਸਿਆ ਸੀ ਕਿ 26 ਫਰਵਰੀ ਨੂੰ ਸਿੰਘਾਂਵਾਲਾ ਪਾਵਰ ਹਾਊਸ ਤੋਂ ਚੱਲ ਰਹੀ 11 ਕੇ.ਵੀ. ਲਾਈਨ ਫੀਡਰ ਵੇਦਾਂਤ ਨਗਰ ਅਤੇ ਪਰਵਾਨਾ ਨਗਰ ਬੰਦ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।


ਜਿਸ ਕਾਰਨ ਵੇਦਾਂਤ ਨਗਰ, ਪਰਵਾਨਾ ਨਗਰ, ਰਾਜਿੰਦਰਾ ਅਸਟੇਟ, ਸ਼ਾਮ ਵਿਹਾਰ, ਬੁੱਕਣਵਾਲਾ ਰੋਡ, ਘੱਲਕਲਾਂ ਰੋਡ, ਨਿਊ ਪਰਵਾਨਾ ਨਗਰ, ਲਾਈਨ ਵਾਲੀ ਸਾਈਡ, ਨਿਊ ਗੀਤਾ ਕਲੋਨੀ, ਗਲੀ ਨੰਬਰ 10, 11, 12, ਬਘਿਆਣਾ ਬਸਤੀ, ਏਕਤਾ ਨਗਰ, ਬਾਬਾ ਮੱਲ ਸਿੰਘ ਨਗਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



Read MOre: Punjab News: ਜਲੰਧਰ 'ਚ ਸਰਪੰਚ ਦੇ ਪਤੀ ਦੀ ਮੌਤ, ਦਿਲ ਦਾ ਦੌਰਾ ਦੱਸ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ; ਵਾਈਰਲ ਵੀਡੀਓ ਤੋਂ ਖੁੱਲ੍ਹਿਆ ਰਾਜ਼...


Read MOre: Punjab Weather: ਪੰਜਾਬ 'ਚ ਲਗਾਤਾਰ ਇੰਨੇ ਦਿਨ ਵਰ੍ਹੇਗਾ ਮੀਂਹ, ਅੰਮ੍ਰਿਤਸਰ 'ਚ ਸਵੇਰੇ ਬੂੰਦਾਬਾਂਦੀ, ਇਨ੍ਹਾਂ 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ; ਜਾਣੋ ਤਾਜ਼ਾ ਅਪਡੇਟ