ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸੂਬੇ ਅੰਦਰ ਵੀਕਐਂਡ ਲੌਕਡਾਊਨ ਅਤੇ ਰੋਜ਼ਾਨਾਂ ਨਾਇਟ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ।ਇਸ ਦੌਰਾਨ ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ ਲਗਾਈ ਗਈ ਹੈ।ਸਰਿਫ 50% ਸਮਰੱਥਾ ਦੀ ਆਗਿਆ ਦਿੱਤੀ
ਸੂਬੇ ਦੇ ਸਭ ਤੋਂ ਪ੍ਰਭਾਵਤ ਜ਼ਿਲੇ ਜਿਵੇਂ ਕੇ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ.ਏ.ਐਸ.ਨਗਰ (ਮੁਹਾਲੀ) ਵਿੱਚ, ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ ਲਗਾ ਦਿੱਤੀ ਗਈ ਹੈ।ਬੱਸਾਂ ਅਤੇ ਹੋਰ ਜਨਤਕ ਆਵਾਜਾਈ 50% ਸਮਰੱਥਾ ਨਾਲ ਚੱਲਣਗੀਆਂ ਅਤੇ ਪ੍ਰਾਈਵੇਟ ਚਾਰ ਪਹੀਆ ਵਾਹਨ ਚਾਲਕਾਂ ਨੂੰ ਤਿੰਨ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਣ ਦੀ ਆਗਿਆ ਨਹੀਂ ਹੈ।ਮੁੱਖ ਮੰਤਰੀ ਨੇ ਇਨ੍ਹਾਂ ਪੰਜ ਜ਼ਿਲ੍ਹਿਆਂ ਦੇ DCs ਨੂੰ ਹਦਾਇਤ ਕੀਤੀ ਹੈ ਕਿ ਭੀੜ ਨੂੰ ਰੋਕਣ ਲਈ ਰੋਜ਼ਾਨਾ ਸਿਰਫ 50% ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।ਪੰਜਾਬ 'ਚ 80% ਐਕਟਿਵ ਕੇਸ ਇਨ੍ਹਾਂ ਪੰਜ ਜ਼ਿਲ੍ਹਿਆਂ 'ਚ ਹੀ ਹਨ।
ਇਹ ਵੀ ਪੜ੍ਹੋ: ਭਾਰਤ 'ਚ ਇੱਕੋ ਦਿਨ 70,000 ਦੇ ਕਰੀਬ ਨਵੇਂ ਕੋਰੋਨਾ ਕੇਸ, ਹੁਣ ਤਕ 54,000 ਲੋਕਾਂ ਦੀ ਮੌਤ
ਰਾਜ ਵਿਚ ਵੱਡੇ ਪੱਧਰ 'ਤੇ ਕੋਵਿਡ ਸਪਾਈਕ ਨਾਲ ਨਜਿੱਠਣ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਐਮਰਜੈਂਸੀ ਉਪਾਵਾਂ ਦਾ ਆਦੇਸ਼ ਦਿੱਤਾ, ਜਿਸ ਵਿਚ ਰੋਜ਼ਾਨਾ ਨਾਇਟ ਕਰਫਿਊ ਦੇ ਨਾਲ ਵੀਕਐਂਡ ਲੌਕਡਾਊਨ ਸ਼ਾਮਲ ਹੈ।ਕੱਲ੍ਹ ਤੋਂ ਰਾਜ ਦੇ ਸਾਰੇ 167 ਸ਼ਹਿਰਾਂ / ਕਸਬਿਆਂ ਵਿਚ ਨਾਇਟ ਕਰਫਿਊ ਲਾਗੂ ਹੋਵੇਗਾ।ਰਾਤ 7 ਵਜੇ ਤੋਂ ਸਵੇਰੇ 5ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ।
ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ
ਨਵੇਂ ਨਿਯਮਾਂ ਮੁਤਾਬਿਕ ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਇੱਕਠ ਤੇ 31 ਅਗਸਤ ਤੱਕ ਰੋਕ ਲਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਅਗਸਤ ਮਹੀਨੇ 'ਚ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ 'ਚ ਸਿਰਫ 50 ਫੀਸਦ ਹੀ ਕਰਮਚਾਰੀ ਕੰਮ ਕਰਨਗੇ।ਪੰਜਾਬ 'ਚ ਹੁਣ ਤੱਕ 36 ਹਜ਼ਾਰ ਕੋਰੋਨਾ ਕੇਸ ਆ ਚੁੱਕੇ ਹਨ ਅਤੇ 920 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ
ਏਬੀਪੀ ਸਾਂਝਾ
Updated at:
20 Aug 2020 07:09 PM (IST)
Punjab Lockdown Again Guidelines: ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸੂਬੇ ਅੰਦਰ ਵੀਕਐਂਡ ਲੌਕਡਾਊਨ ਅਤੇ ਰੋਜ਼ਾਨਾਂ ਨਾਇਟ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ
- - - - - - - - - Advertisement - - - - - - - - -