ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਨਵੀਂ ਮਾਈਨਿੰਗ ਪਾਲਿਸੀ ਤੋਂ ਹਾਈਕੋਰਟ ਦਾ ਸਟੇਅ ਹਟਣ ਮਗਰੋਂ ਛੇ ਕਲੱਸਟਰਾਂ ਦੀ ਨਿਲਾਮੀ ਹੋ ਗਈ ਹੈ। ਹਾਲਾਂਕਿ ਪੰਜਾਬ ਨੂੰ ਮਾਈਨਿੰਗ ਦੇ ਹਿਸਾਬ ਨਾਲ ਸੱਤ ਕਲੱਸਟਰਾਂ ਵਿੱਚ ਵੰਡਿਆ ਗਿਆ ਸੀ। ਇਸ ਲਈ ਇੱਕ ਕਲੱਸਟਰ ਦੀ ਨਿਲਾਮੀ ਹੱਲੇ ਬਾਕੀ ਹੈ।

ਛੇ ਕਲੱਸਟਰਾਂ ਤੋਂ ਪੰਜਾਬ ਸਰਕਾਰ ਨੇ 274 ਕਰੋੜ ਕਮਾਏ ਹਨ। ਇਸ ਵਿੱਚ ਸਭ ਤੋਂ ਮਹਿੰਗਾ ਕਲੱਸਟਰ ਪਠਾਨਕੋਟ ਦਾ ਵਿਕਿਆ ਜਿਸ ਦੀ ਨਿਲਾਮੀ 62.18 ਕਰੋੜ ਦੀ ਹੋਈ ਹੈ। ਮਾਈਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਲੋਕਾਂ ਤੱਕ ਰੇਤਾ 900 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਪਹੁੰਚੇਗਾ।

ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਚੱਲ ਰਹੀ ਮਾਈਨਿੰਗ ਲਈ ਕਲੱਸਟਰਾਂ ਦੇ ਮਾਲਕ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਦੇ ਕਲੱਸਟਰ ਵਿੱਚ ਗੈਰਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਫੜੀ ਜਾਂਦੀ ਹੈ ਤਾਂ ਕਾਰਵਾਈ ਕਲੱਸਟਰ ਖਿਲਾਫ ਹੋਵੇਗੀ। ਸਰਕਾਰੀਆਂ ਨੇ ਕਿਹਾ ਸਰਕਾਰ ਦਾ ਮੁੱਖ ਟੀਚਾ ਲੋਕਾਂ ਤੱਕ ਸਸਤੀ ਰੇਤ ਤੇ ਬਜਰੀ ਪਹੁੰਚਾਉਣਾ ਹੈ।