ਅੰਮ੍ਰਿਤਸਰ:  ਪੰਜਾਬ ਮਿਊਂਸੀਪਲ ਚੋਣਾਂ ਦੇ ਨਤੀਜੇ ਆਉੇਣੇ ਸ਼ੁਰੂ ਹੋ ਗਏ ਹਨ। 14 ਫਰਵਰੀ ਨੂੰ ਐਤਵਾਰ ਵੋਟਾਂ ਪਈਆਂ ਸਨ ਤੇ ਅੱਜ ਸਵੇਰ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਅਜਿਹੇ 'ਚ ਅੰਮ੍ਰਿਤਸਰ ਜ਼ਿਲ੍ਹੇ ਦੇ ਨਤੀਜੇ ਸਾਹਮਣੇ ਆ ਗਏ ਹਨ।


ਜ਼ਿਲ੍ਹੇ 'ਚੋਂ ਕੁੱਲ 68 ਵਾਰਡਾਂ 'ਚੋਂ ਕਾਂਗਰਸ ਦੇ 40, ਅਕਾਲੀ ਦਲ ਦੇ 25 ਤੇ ਤਿੰਨ ਆਜ਼ਾਦ ਉਮੀਦਵਾਰ ਜਿੱਤੇ ਹਨ। ਅੰਮ੍ਰਿਤਸਰ ਜ਼ਿਲੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ।


ਤਿੰਨ ਨਗਰ ਕੌਂਸਲਾਂ ਰਈਆ, ਜੰਡਿਆਲਾ ਤੇ ਰਮਦਾਸ 'ਚੋਂ ਕਾਂਗਰਸ ਜੇਤੂ ਬਣ ਕੇ ਉੱਭਰੀ ਹੈ ਜਦਕਿ ਦੋ ਨਗਰ ਕੌਂਸਲਾਂ ਮਜੀਠਾ ਤੇ ਅਜਨਾਲਾ 'ਚ ਅਕਾਲੀ ਦਲ ਦਾ ਕਬਜ਼ਾ ਰਿਹਾ।