ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਨੇ ਬਠਿੰਡਾ ਦੇ ਨਾਲ ਹੀ ਕਾਂਗਰਸ ਦਾ ਇੱਕ ਹੋਰ ਗੜ੍ਹ ਸ੍ਰੀ ਮੁਕਤਸਰ ਸਾਹਿਬ ਵੀ ਫਤਹਿ ਕਰ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ 'ਤੇ ਕਾਂਗਰਸ  ਕਾਬਜ਼ ਹੋ ਗਈ ਹੈ। ਹਾਸਲ ਨਤੀਜਿਆਂ ਅਨੁਸਾਰ ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਰਤੀ ਜਨਤਾ ਪਾਰਟੀ ਦਾ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।



ਇਸੇ ਤਰ੍ਹਾਂ ਕਾਂਗਰਸ ਨੇ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 43 ਜਿੱਤੇ ਹਨ। ਸਿਰਫ ਸੱਤ ਵਾਰਡ ਅਕਾਲੀ ਦਲ ਦੇ ਹਿੱਸੇ ਆਏ ਹਨ। ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੱਲ੍ਹਿਆ। ਇਸ ਜਿੱਤ ਤੋਂ ਮਨਪ੍ਰੀਤ ਬਾਦਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।