ਬਟਾਲਾ: ਅੱਜ ਨਗਰ ਨਿਗਮ ਬਟਾਲਾ ਇੱਕ ਵਾਰਡ ਤੋਂ ਨਤੀਜੇ ਦਿਲਚਸਪ ਰਹੇ। ਕੁੱਲ 50 ਵਾਰਡਾਂ ਦੇ ਨਤੀਜਿਆਂ ਵਿੱਚੋਂ ਵਾਰਡ ਨੰਬਰ 39 ਤੋਂ ਭਾਜਪਾ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਦੀਆਂ ਵੋਟਾਂ ਬਰਾਬਰੀ ਰਹੀਆਂ। ਦੋਵਾਂ ਉਮੀਦਵਾਰਾਂ ਨੂੰ ਬਾਰਬਰ 619 ਵੋਟਾ ਹਾਸਲ ਹੋਈਆਂ।

ਇਸ ਮਗਰੋਂ ਰਿਟਰਨਿੰਗ ਅਫਸਰ ਵੱਲੋਂ ਇਸ ਵਾਰਡ ਦੇ ਨਤੀਜੇ ਲਈ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਡ੍ਰਾਅ ਰਾਹੀਂ ਪਰਚੀ ਕੱਢਣ ਦਾ ਫੈਸਲਾ ਲਿਆ ਗਿਆ। ਇੱਕ ਡੱਬੇ ਵਿੱਚ ਚਾਰ ਪਰਚੀਆਂ ਸਨ ਜਿਨ੍ਹਾਂ ਵਿੱਚ ਦੋ ਪਰਚੀਆਂ ਖਾਲੀ ਸਨ। ਇੱਕ 'ਤੇ ਕਾਂਗਰਸ ਉਮੀਦਵਾਰ ਤੇ ਇੱਕ 'ਤੇ ਭਾਜਪਾ ਉਮੀਦਵਾਰ ਦਾ ਨਾਂ ਲਿਖਿਆ ਸੀ। ਪੱਤਰਕਾਰਾਂ ਦੇ ਸਾਹਮਣੇ ਪਰਚੀਆਂ ਚੁੱਕੀਆਂ ਗਈਆਂ।

ਜਦ ਪਰਚੀ ਚੁੱਕੀ ਤਾਂ ਪਹਿਲੀ ਤੇ ਦੂਸਰੀ ਵਾਰ ਵੀ ਖਾਲੀ ਪਰਚੀ ਨਿਕਲੀ। ਆਖਰ ਵਿੱਚ ਤੀਸਰੀ ਪਰਚੀ ਚੁੱਕਣ 'ਤੇ ਕਾਂਗਰਸ ਉਮੀਦਵਾਰ ਰੀਨਾ ਦਾ ਨਾ ਸਾਹਮਣੇ ਆਇਆ ਤੇ ਰਿਟਰਨਿੰਗ ਅਫਸਰ ਵੱਲੋਂ ਕਾਂਗਰਸ ਉਮੀਦਵਾਰ ਜੇਤੂ ਕਰਾਰ ਦਿੱਤਾ ਗਿਆ। ਬਟਾਲਾ ਨਗਰ ਕੌਂਸਲ ਦੇ ਕੁੱਲ 50 ਵਾਰਡਾਂ ਵਿੱਚ 36 ਕਾਂਗਰਸੀ  ਉਮੀਦਵਾਰ ਜੇਤੂ ਰਹੇ। ਛੇ ਵਾਰਡਾਂ 'ਤੇ ਅਕਾਲੀ ਦਲ, 3 'ਤੇ ਆਮ ਆਦਮੀ ਪਾਰਟੀ ਤੇ 4 'ਤੇ ਭਾਜਪਾ ਦੇ ਉਮੀਦਵਾਰ ਜੇਤੂ ਰਹੇ।


ਨਗਰ ਨਿਗਮਾਂ ਅਤੇ ਨਗਰ ਕੌਂਸਲ ਤੇ ਕਾਂਗਰਸ ਦੀ ਜਿੱਤ ਉਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ," ਪੰਜਾਬ ਦੇ ਲੋਕਾਂ ਨੇ ਬਹੁਤ ਵਦੀਆ ਫਤਵਾ ਦਿੱਤਾ ਹੈ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਿਆਂ ਨੀਤੀਆਂ ਨੂੰ ਬੂਰ ਪੀਆ ਹੈ, ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੋਈ ਹੈ।