ਚੰਡੀਗੜ੍ਹ : ਪੰਜਾਬ ਨੂੰ ਜਲਦੀ ਹੀ ਨਵਾਂ ਮੁੱਖ ਸਕੱਤਰ ਮਿਲਣ ਜਾ ਰਿਹਾ ਹੈ। ਇਸ ਵੇਲੇ ਚੀਫ਼ ਸੈਕਟਰੀ ਵਜੋਂ ਤਾਇਨਾਤ ਵਿਜੇ ਕੁਮਾਰ ਜੰਜੂਆ 30 ਜੂਨ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਅਜਿਹੇ 'ਚ ਨਵੇਂ ਮੁੱਖ ਸਕੱਤਰ ਬਣਨ ਲਈ ਉੱਚ ਅਧਿਕਾਰੀਆਂ 'ਚ ਲਾਬਿੰਗ ਤੇਜ਼ ਹੋ ਗਈ ਹੈ। ਨਵੇਂ ਮੁੱਖ ਸਕੱਤਰ ਦੀ ਦੌੜ ਵਿੱਚ ਅਨੁਰਾਗ ਵਰਮਾ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਉਹ ਮਜ਼ਬੂਤ ਦਾਅਵੇਦਾਰ ਵਜੋਂ ਉਭਰਿਆ ਹੈ। ਇਸ ਦੇ ਨਾਲ ਹੀ ਕੇਏਪੀ ਸਿਨਹਾ ਵੀ ਨਵੇਂ ਮੁੱਖ ਸਕੱਤਰ ਦੀ ਦੌੜ ਵਿੱਚ ਆ ਗਏ ਹਨ। ਅਨੁਰਾਗ ਵਰਮਾ 1993 ਬੈਚ ਦੇ IAS ਅਧਿਕਾਰੀ ਹਨ ਜਦਕਿ ਕੇਏਪੀ ਸਿਨਹਾ 1992 ਬੈਚ ਦੇ IAS ਅਧਿਕਾਰੀ ਹਨ। ਇੰਨਾ ਹੀ ਨਹੀਂ ਦੋਵੇਂ ਸੀਐਮ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਕੀ VK ਜੰਜੂਆ ਨੂੰ ਦਿੱਤਾ ਜਾਵੇਗਾ ਵਾਧਾ ?
ਪੰਜਾਬ ਸਰਕਾਰ ਵੀਕੇ ਜੰਜੂਆ ਦੇ ਕਾਰਜ਼ ਕਾਲ ਵਿੱਚ ਵਾਧਾ ਚਾਹੁੰਦੀ ਹੈ। ਉਸ ਨੂੰ ਐਕਸਟੈਂਸ਼ਨ ਦੇਣ ਦੀ ਵੀ ਚਰਚਾ ਹੈ। ਪਰ ਅਜੇ ਤੱਕ UPSC ਨੇ ਵਾਧਾ ਦੇਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਅਤੇ ਨਾ ਹੀ ਅਜੇ ਤੱਕ ਅਜਿਹੀ ਕੋਈ ਰਸਮੀ ਸੂਚਨਾ ਸਾਹਮਣੇ ਆਈ ਹੈ। ਵੀਕੇ ਜੰਜੂਆ ਨੂੰ 5 ਜੁਲਾਈ 2022 ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅਨਿਰੁਧ ਤਿਵਾਰੀ ਨੂੰ ਹਟਾਏ ਜਾਣ ਤੋਂ ਬਾਅਦ IAS ਅਧਿਕਾਰੀ ਵੀਕੇ ਜੰਜੂਆ ਨੂੰ ਚੀਫ਼ ਸੈਕਟਰੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜੰਜੂਆ ਜੇਲ੍ਹ ਅਤੇ ਵਧੀਕ ਵਿਸ਼ੇਸ਼ ਮੁੱਖ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਲੱਖਾਂ ਟਿਊਬਵੈੱਲ ਕੀਤੇ ਜਾ ਸਕਦੇ ਬੰਦ ! CM ਭਗਵੰਤ ਮਾਨ ਨੇ ਸਾਂਝੀ ਕੀਤੀ ਪਲਾਨਿੰਗ
ਚੀਫ਼ ਸੈਕਟਰੀ ਦੀ ਦੌੜ੍ਹ 'ਚ ਇਹ ਨਾਮ
ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਵਰਮਾ ਅਤੇ ਕੇਏਪੀ ਸਿਨਹਾ ਤੋਂ ਇਲਾਵਾ 1990 ਬੈਚ ਦੇ ਆਈਏਐਸ ਅਫਸਰ ਵੀਕੇ ਸਿੰਘ, ਅਨਿਰੁਧ ਤਿਵਾਰੀ, ਵਿਨੀ ਮਹਾਜਨ, ਅੰਜਲੀ ਭਾਵਰਾ, ਰਵਨੀਤ ਕੌਰ ਦੇ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਹਨ। ਰਵਨੀਤ ਕੌਰ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀਆਂ ਦਾ ਕਾਰਜਕਾਲ 2024 ਤੋਂ 2027 ਤੱਕ ਰਹਿ ਗਿਆ ਹੈ। ਦੂਜੇ ਪਾਸੇ ਰਵਨੀਤ ਕੌਰ ਇਸ ਸਾਲ 31 ਅਕਤੂਬਰ ਨੂੰ ਸੇਵਾਮੁਕਤ ਹੋਣ ਜਾ ਰਹੀ ਹੈ। ਮੁੱਖ ਸਕੱਤਰ ਦਾ ਅਹੁਦਾ ਹਾਸਲ ਕਰਨ ਦੇ ਚਾਹਵਾਨ ਸੀਨੀਅਰ ਅਧਿਕਾਰੀਆਂ ਦੀ ਦੌੜ ਲੱਗ ਗਈ ਹੈ। ਅਧਿਕਾਰੀ ਦਿੱਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਆਪਣਾ ਸੰਪਰਕ ਕਾਇਮ ਕਰਨ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ
ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ, 500 ਰੁਪਏ ਪ੍ਰਤੀ ਕਿਲੋ ਵਿਕ ਰਿਹਾ, ਜਾਣੋ ਲਗਾਉਣ ਦਾ ਤਰੀਕਾ
ਰਿਟਾਇਰਡ ਮੁਲਾਜ਼ਮਾਂ 'ਤੇ ਮਾਨ ਸਰਕਾਰ ਨੇ ਲਾਇਆ ਟੈਕਸ, ਹਰ ਪੈਨਸ਼ਨ 'ਤੇ ਵਸੂਲੇ ਜਾਣੇ ਇੰਨੇ ਰੁਪਏ