1….ਬਠਿੰਡਾ ਦੇ ਮੌੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਆਰਕੈਸਟਰ ਕਲਾਕਾਰ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦਾ ਨਾਮ ਕੁਲਵਿੰਦਰ ਕੌਰ ਸੀ। ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ। ਮ੍ਰਿਤਕਾਂ ਦੇ ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਕਿ ਗੋਲੀ ਲਾੜੇ ਦੇ ਭਰਾ ਤੇ ਉਸ ਦੇ ਦੋਸਤ ਨੇ ਚਲਾਈ ਹੈ। ਹਾਸਲ ਜਾਣਕਾਰੀ ਮੁਤਾਬਕ ਘਰ ਵਾਲਿਆਂ ਅਨੁਸਾਰ ਕੁਲਵਿੰਦਰ ਕੌਰ ਗਰਭਵਤੀ ਵੀ ਸੀ। 2….ਅੰਮ੍ਰਿਤਸਰ ਵਿੱਚ 'ਹਾਰਟ ਆਫ ਏਸ਼ੀਆ' ਕਾਨਫਰੰਸ ਦੇ ਦੂਜੇ ਦਿਨ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾ ਨਾਮ ਲਏ ਪਾਕਿਸਤਾਨ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਲੋਕ ਕੌਣ ਹਨ ਜੋ ਅਫਗਾਨਿਸਤਾਨ ਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਗੜਬੜੀ ਕਰਨ ਲੱਗੇ ਹੋਏ ਹਨ। 3...ਸ਼ਨੀਵਾਰ ਨੂੰ ‘ਹਾਰਟ ਆਫ ਏਸ਼ੀਆ’ ਸੰਮੇਲਨ ਲਈ ਅੰਮ੍ਰਿਤਸਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਲੰਗਰ ਵਿੱਚ ਜਾਣਾ ਤੇ ਹੈਰੀਟੇਜ਼ ਵਾਕ ਕਰਨਾ ਪਹਿਲਾਂ ਤੋਂ ਤੈਅ ਨਹੀਂ ਸੀ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਮੋਦੀ ਪਹਿਲਾਂ ਸਿਰਫ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਨ ਪਰ ਉੱਥੇ ਪਹੁੰਚਦੇ ਹੀ ਉਨ੍ਹਾਂ ਨੇ ਅਚਾਨਕ ਹੈਰੀਟੇਜ਼ ਵਾਕ ਕਰਨ ਤੇ ਲੰਗਰ ਵਿੱਚ ਜਾਣ ਦਾ ਮਨ ਬਣਾ ਲਿਆ। 4...ਮੁਹਾਲੀ ਵਿੱਚ 42 ਲੱਖ ਦੀ ਜਾਅਲੀ ਕਰੰਸੀ ਨਾਲ ਫੜੇ ਗਏ ਅਭਿਨਵ ਨੇ ਜਾਅਲੀ ਨੋਟ ਬਣਾਉਣ ਲਈ ਮੈਸੂਰ ਦੀ ਪੇਪਰ ਮਿੱਲ ਤੋਂ ਕਾਗਜ਼ ਹਾਸਲ ਕੀਤਾ ਸੀ। ਇਹ ਦਾਅਵਾ ਪੁਲਿਸ ਨੇ ਅਦਲਾਤ ਵਿੱਚ ਕੀਤਾ। ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 5 ਦਸੰਬਰ ਤੱਕ ਤਿੰਨਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ। ਪੁਲਿਸ ਮੁਤਾਬਕ, ਸਰਕਾਰ ਚਾਰ ਥਾਵਾਂ ਮਸੂਰ, ਕੋਲਕਤਾ, ਨਾਸਿਕ ਤੇ ਦੇਵਾਸ ਤੋਂ ਨੋਟ ਛਾਪਣ ਲਈ ਕਾਗਜ਼ ਮੰਗਵਾਉਂਦੀ ਹੈ। ਅਭਿਨਵ ਨਾਸਿਕ ਦੀ ਪੇਪਰ ਮਿੱਲ ਨਾਲ ਸੰਪਰਕ ਵਿੱਚ ਸੀ। ਕਿਸੇ ਤਰ੍ਹਾਂ ਅਭਿਨਵ ਨੇ ਕਾਗਜ਼ ਹਾਸਲ ਕਰ ਲਿਆ। ਮੁਹਾਲੀ ਪੁਲਿਸ ਨੇ 28 ਨਵੰਬਰ ਤਿੰਨੇ ਮੁਲਜ਼ਮ ਗ੍ਰਿਫਤਾਰ ਕੀਤੇ ਸਨ। 5...ਹਰਿਆਣਾ ਦੇ ਸਿਰਸਾ ਵਿੱਚ ਸੀ.ਆਈ.ਏ. ਸਟਾਫ ਨੇ ਗਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰ ਇੱਕ ਨਿੱਜੀ ਰਿਸੋਰਟ ਤੇ ਬਾਰ ਵਿੱਚੋਂ 34 ਲੱਖ 66 ਹਜ਼ਾਰ ਦੀ ਨਕਦੀ ਜ਼ਬਤ ਕੀਤੀ। ਨਕਦੀ ਵਿੱਚ ਵੀਹ ਲੱਖ ਨਵੇਂ ਦੋ ਹਜ਼ਾਰ ਦੇ ਨੋਟਾਂ ਵਿੱਚ ਸੀ ਜਦਕਿ ਬਾਕੀ ਸੌ ਤੇ ਪੰਜਾਹ ਦੇ ਨੋਟਾਂ ਵਿੱਚ ਸੀ। 6….ਮੁਹਾਲੀ ਤੋਂ ਦਵਿੰਦਰ ਸਿੰਘ ਨਾਂ ਦਾ ਸ਼ਖਸ ਪੁਰਾਣੀ ਕਰੰਸੀ ਨੂੰ ਨਵੀਂ ਵਿੱਚ ਬਦਲਵਾਉਣ ਲਈ ਸਿਰਸਾ ਦੇ ਇਸ ਬਾਰ ਵਿੱਚ ਪੁੱਜਿਆ ਸੀ ਪਰ ਪੁਲਿਸ ਨੂੰ ਸੂਚਨਾ ਮਿਲਣ ਇਨ੍ਹਾਂ ਸਭ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਫਿਲਾਹਲ ਪੁਲਿਸ ਨੇ ਇਨਕਮ ਟੈਕਸ ਮਹਿਕਮੇ ਇਤਲਾਹ ਦੇ ਦਿੱਤੀ ਹੈ।