ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰਾਂ ਨੂੰ ਲੈ ਕੇ ਵਿਰੋਧ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਨੇ ਚਿੱਪ ਵਾਲੇ ਮੀਟਰਾਂ ਦੇ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਦਿਆਂ ਐਲਾਨ ਕੀਤਾ ਹੈ ਕਿ ਲੋਕ ਆਪਣੇ ਘਰਾਂ ਤੋਂ ਸਮਾਰਟ ਮੀਟਰ ਉਤਾਰ ਕੇ ਸਿੱਧੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਦਫ਼ਤਰਾਂ ਵਿੱਚ ਜਮਾ ਕਰਵਾਉਣਗੇ। ਕਿਸਾਨ ਯੂਨੀਅਨਾਂ ਵੱਲੋਂ ਕਾਫ਼ੀ ਸਮੇਂ ਤੋਂ ਇਨ੍ਹਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਇੰਸਟਾਲੇਸ਼ਨ ਦਾ ਕੰਮ ਜਾਰੀ ਰੱਖਿਆ ਗਿਆ ਹੈ। ਇਸੇ ਕਾਰਨ ਮੋਰਚੇ ਨੇ ਹੁਣ ਆਮ ਲੋਕਾਂ ਨੂੰ ਵੀ ਆਪਣੇ ਪੱਧਰ 'ਤੇ ਇਹ ਮੀਟਰ ਹਟਾਉਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਮਾਰਟ ਮੀਟਰ ਪੂਰੀ ਤਰ੍ਹਾਂ ਰੀਚਾਰਜ ਪ੍ਰਣਾਲੀ ‘ਤੇ ਚੱਲਣਗੇ ਅਤੇ ਜਦੋਂ ਸਾਰੇ ਮੀਟਰ ਇਸੇ ਮਾਡਲ ‘ਤੇ ਆ ਜਾਣਗੇ, ਤਾਂ ਜੋ ਖਪਤਕਾਰ ਸਮੇਂ ‘ਤੇ ਰੀਚਾਰਜ ਨਾ ਕਰ ਸਕੇ, ਉਸਨੂੰ ਬਿਜਲੀ ਨਹੀਂ ਮਿਲੇਗੀ। ਉਹ ਕਹਿੰਦੇ ਹਨ ਕਿ ਜਿਵੇਂ ਮੋਬਾਈਲ ਫੋਨ ਦਾ ਪੈਕ ਖਤਮ ਹੋਣ ‘ਤੇ ਸੇਵਾ ਬੰਦ ਹੋ ਜਾਂਦੀ ਹੈ, ਉਵੇਂ ਹੀ ਜੇਕਰ ਰਾਤ ਵੇਲੇ ਮੀਟਰ ਦੀ ਵੈਲਿਡਟੀ ਖਤਮ ਹੋ ਗਈ, ਤਾਂ ਬਿਜਲੀ ਵੀ ਅਚਾਨਕ ਕੱਟ ਸਕਦੀ ਹੈ। ਉੱਥੇ ਕਈ ਪਰਿਵਾਰਾਂ ਦੀ ਹਾਲਤ ਅਜਿਹੀ ਹੈ ਕਿ ਉਹ ਹਰ ਵੇਲੇ ਰੀਚਾਰਜ ਲਈ ਪੈਸੇ ਮੁਹੱਈਆ ਨਹੀਂ ਕਰ ਸਕਦੇ।
ਸਮਾਰਟ ਮੀਟਰ ਹਟਾਉਣਾ ਲਈ ਮੋਰਚੇ ਤੋਂ ਮਦਦ ਮੰਗ ਸਕਦੇ
ਕਿਸਾਨ ਨੇਤਾ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਸਮਾਰਟ ਮੀਟਰ ਹਟਾਉਣਾ ਚਾਹੁੰਦਾ ਹੈ, ਤਾਂ ਉਹ ਮੋਰਚੇ ਤੋਂ ਮਦਦ ਮੰਗ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਪ੍ਰਕਿਰਿਆ ਦੌਰਾਨ ਬਿਜਲੀ ਵਿਭਾਗ ਕਿਸੇ ਖਪਤਕਾਰ ਖ਼ਿਲਾਫ਼ ਕੋਈ ਕਾਰਵਾਈ ਕਰਦਾ ਹੈ, ਤਾਂ ਉਸਦੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਆਪਣੇ ਸਿਰ ਲਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।