ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ। ਜਿੱਥੇ ਕੱਲ੍ਹ ਦੇਰ ਸ਼ਾਮ ਪਿੰਡ ਫਿੱਡੇ ਕਲਾਂ ਦੇ ਨਜ਼ਦੀਕ ਸਰਹਿੰਦ ਫੀਡਰ ਨਹਿਰ ਵਿਚ ਰੂੜ੍ਹੀ ਕਾਰ ਨੂੰ ਸਖਤ ਮਿਹਨਤ ਦੇ ਬਾਅਦ ਆਖਰ NDRF ਅਤੇ ਸਥਾਨਕ ਲੋਕਾਂ ਵਲੋਂ ਬਾਹਰ ਕੱਢ ਲਿਆ ਗਿਆ। ਕਾਰ ਵਿਚ ਕਾਰ ਸਵਾਰ ਫੌਜੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਨੂੰ ਵੀ ਬਾਹਰ ਕੱਢਿਆ ਲਿਆ ਗਿਆ। ਕਾਰ ਨੂੰ ਨਹਿਰ ਤੋਂ ਬਾਹਰ ਕੱਢਣ ਦੇ ਲਈ NDRF ਅਤੇ ਪਿੰਡ ਵਾਲਿਆਂ ਵੱਲੋਂ ਬੜੀ ਮੁਸ਼ੱਕਤ ਕੀਤੀ ਗਈ।

ਗੱਲਬਾਤ ਕਰਦਿਆਂ NDRF ਦੇ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਕਰੀਬ 9 ਵਜੇ NDRF ਦੀ ਇਕ 32 ਮੈਂਬਰੀ ਟੀਮ ਘਟਨਾ ਸਥਾਨ ਤੇ ਪਹੁੰਚ ਗਈ ਸੀ ਅਤੇ ਉਦੋਂ ਤੋਂ ਹੀ ਲਾਪਤਾ ਕਾਰ ਦੀ ਭਾਲ ਕੀਤੀ ਜਾ ਰਹੀ ਸੀ, ਜੋ ਕਿ 27 ਜੁਲਾਈ ਦੀ ਦੁਪਿਹਰ ਤੱਕ ਕਾਰ ਮਿਲ ਗਈ ਸੀ ਜਿਸ ਨੂੰ ਬਾਹਰ ਕੱਢਣ ਲਈ ਸਮਾਂ ਜ਼ਿਆਦਾ ਇਸ ਲਈ ਲੱਗਿਆ ਕਿ ਇਕ ਤਾਂ ਹਾਈਡਰਾ ਮਸ਼ੀਨ ਲੇਟ ਪਹੁੰਚੀ ਦੂਸਰਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨੂੰ ਹੁਕ ਕਰਨ ਵਿੱਚ ਸਮਾਂ ਲੱਗਿਆ ਪਰ ਸਥਾਨਕ ਲੋਕਾਂ ਦੀ ਮਦਦ ਨਾਲ NDRF ਦੀ ਟੀਮ ਇਸ ਕਾਰ ਨੂੰ ਬਾਹਰ ਕੱਢਿਆ ਹੈ, ਕਾਰ ਵਿਚ ਕਾਰ ਚਾਲਕ ਸਮੇਤ 2 ਲੋਕ ਸਵਾਰ ਹਨ ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।