Punjab News: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ ਅੰਮ੍ਰਿਤਧਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਜੂਡੀਸ਼ੀਅਲ ਸਰਵਿਸਿਜ਼ (RJS) ਦੀ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਸਿੱਖ ਆਗੂਆਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਦਰਅਸਲ, ਪੂਰਨਿਮਾ ਯੂਨੀਵਰਸਿਟੀ, ਜੈਪੁਰ ਵਿਖੇ ਆਯੋਜਿਤ RJS ਪ੍ਰੀਖਿਆ ਦੇ ਦੌਰਾਨ ਗੁਰਪ੍ਰੀਤ ਕੌਰ ਨੂੰ ਸਿਰਫ਼ ਇਸ ਕਾਰਨ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਕਿ ਉਸ ਨੇ ਆਪਣੇ ਧਾਰਮਿਕ ਚਿੰਨ੍ਹ 'ਕੜਾ' ਅਤੇ 'ਕਿਰਪਾਨ' ਧਾਰਨ ਕੀਤੇ ਹੋਏ ਸਨ। ਇਸ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਘਟਨਾ ਭਾਰਤੀ ਸੰਵਿਧਾਨ ਦੇ ਧਾਰਾ 25 ਦੀ ਸਿੱਧੀ ਉਲੰਘਣਾ ਹੈ, ਜੋ ਹਰ ਨਾਗਰਿਕ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਸਿੱਖ ਧਰਮ ਵਿੱਚ ਕੜਾ ਅਤੇ ਕਿਰਪਾਨ ਸਿਰਫ਼ ਲੋਹੇ ਦੀਆਂ ਵਸਤੂਆਂ ਨਹੀਂ ਹਨ, ਸਗੋਂ ਇਹ ਪੰਚ ਕੱਕਾਰਾਂ ਦਾ ਹਿੱਸਾ ਹਨ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਦੀ ਧਾਰਮਿਕ ਪਹਿਚਾਣ ਦਾ ਅਟੁੱਟ ਅੰਗ ਹਨ।
ਇਹ ਵਿਤਕਰੇ ਵਾਲਾ ਵਿਵਹਾਰ ਸਪੱਸ਼ਟ ਤੌਰ ’ਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਸਿੱਖ ਧਰਮ ਦੇ ਧਾਰਮਿਕ ਅਭਿਆਸਾਂ ਪ੍ਰਤੀ ਅਸੰਵੇਦਨਸ਼ੀਲਤਾ ਦੀ ਦਰਦਨਾਕ ਯਾਦ ਦਿਵਾਉਂਦਾ ਹੈ । ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਇਸ ਮਾਮਲੇ ‘ਚ ਦਖ਼ਲ ਦੇ ਕੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਇਹੋ ਜਿਹੀ ਤਕਲੀਫ਼ ਨਾ ਝੱਲਣੀ ਪਵੇ ।
ਇਸ ਮਾਮਲੇ ਵਿੱਚ ਕੀ ਨੇ ਮੁੱਖ ਮੰਗਾਂ
ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾਰਾਜਸਥਾਨ ਹਾਈ ਕੋਰਟ ਦੀ ਦਖ਼ਲਅੰਦਾਜ਼ੀਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ
ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਸਿੱਖ ਆਪਣੇ ਧਰਮ ਦੇ ਅਨੁਸਾਰ ਜੀਵਨ ਜਿਉਣ ਕਾਰਨ ਨਾ ਤਾਂ ਅਪਮਾਨਿਤ ਹੋਣਾ ਚਾਹੀਦਾ ਹੈ ਅਤੇ ਨਾ ਹੀ ਵਿਤਕਰੇ ਦਾ ਸ਼ਿਕਾਰ, ਆਓ ਅਸੀਂ ਆਪਣੇ ਸੰਵਿਧਾਨ ਵਿੱਚ ਦਰਜ ਸਮਾਨਤਾ ਅਤੇ ਨਿਆਂ ਦੇ ਮੂਲ ਅਧਿਕਾਰਾਂ ਨੂੰ ਸਥਾਪਿਤ ਕਰੀਏ । See less
ਭਾਰਤੀ ਸੰਵਿਧਾਨ ਦੇ ਅਨੁਸਾਰ, ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਹੈ। ਇਹ ਸਿਰਫ਼ ਇੱਕ ਹਥਿਆਰ ਨਹੀਂ ਬਲਕਿ ਇੱਕ ਧਾਰਮਿਕ ਚਿੰਨ੍ਹ ਹੈ ਜੋ ਨਿਆਂ ਅਤੇ ਸੱਚ ਦੀ ਰੱਖਿਆ ਦਾ ਪ੍ਰਤੀਕ ਹੈ। ਇਸ ਘਟਨਾ ਨੇ ਸਿੱਖ ਕਮਿਊਨਿਟੀ ਵਿੱਚ ਗੁੱਸੇ ਅਤੇ ਦੁੱਖ ਦੀ ਲਹਿਰ ਦੌੜਾ ਦਿੱਤੀ ਹੈ। ਇਹ ਧਾਰਮਿਕ ਸੁਤੰਤਰਤਾ ਅਤੇ ਸਮਾਨਤਾ ਦੇ ਸੰਵਿਧਾਨਿਕ ਮੁੱਲਾਂ 'ਤੇ ਸਵਾਲ ਖੜ੍ਹੇ ਕਰਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਵੀ ਸਿੱਖ ਆਪਣੇ ਧਰਮ ਦੇ ਅਨੁਸਾਰ ਜੀਵਨ ਜਿਉਣ ਕਾਰਨ ਨਾ ਤਾਂ ਅਪਮਾਨਿਤ ਹੋਣਾ ਚਾਹੀਦਾ ਹੈ ਅਤੇ ਨਾ ਹੀ ਵਿਤਕਰੇ ਦਾ ਸ਼ਿਕਾਰ, ਆਓ ਅਸੀਂ ਆਪਣੇ ਸੰਵਿਧਾਨ ਵਿੱਚ ਦਰਜ ਸਮਾਨਤਾ ਅਤੇ ਨਿਆਂ ਦੇ ਮੂਲ ਅਧਿਕਾਰਾਂ ਨੂੰ ਸਥਾਪਿਤ ਕਰੀਏ ।