ਪੰਜਾਬ ਦੇ ਰੂਪਨਗਰ ਰੇਂਜ ਦੇ ਨਿਲੰਬਿਤ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲਾ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਜਿਵੇਂ-ਜਿਵੇਂ ਜਾਂਚ ਅੱਗ ਵੱਧ ਰਹੀ ਹੈ ਤਾਂ ਕਈ ਕਾਲੇ ਸੱਚ ਵੀ ਅੱਗੇ ਆਉਣਗੇ। ਇਸ ਮਾਮਲੇ ‘ਚ ਫਸੇ ਵਿਚੋਲੇ ਕ੍ਰਿਸ਼ਨੂੰ ਨੂੰ ਰਿਮਾਂਡ ‘ਤੇ ਲੈਣ ਲਈ ਸੀ.ਬੀ.ਆਈ. (CBI) ਨੇ ਚੰਡੀਗੜ੍ਹ ਦੀ ਖ਼ਾਸ ਅਦਾਲਤ ਵਿੱਚ ਅਰਜ਼ੀ ਦੇ ਦਿੱਤੀ ਹੈ। ਜੇ ਸੀ.ਬੀ.ਆਈ. ਨੂੰ ਕ੍ਰਿਸ਼ਨੂੰ ਦਾ ਰਿਮਾਂਡ ਮਿਲ ਜਾਂਦਾ ਹੈ ਤਾਂ ਪੰਜਾਬ ਦੇ ਕਈ ਵੱਡੇ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਉਸਦੇ ਸਬੰਧ ਬੇਨਕਾਬ ਹੋ ਸਕਦੇ ਹਨ। ਵਿਚੋਲਾ ਕ੍ਰਿਸ਼ਨੂੰ ਕਿਹੜੇ ਅਧਿਕਾਰੀਆਂ ਅਤੇ ਨੇਤਾਵਾਂ ਲਈ ਲਾਇਜ਼ਨਿੰਗ ਦਾ ਕੰਮ ਕਰਦਾ ਸੀ, ਇਸਦਾ ਵੀ ਖੁਲਾਸਾ ਹੋਵੇਗਾ।

Continues below advertisement

ਸੀ.ਬੀ.ਆਈ. ਦੇ ਅਧਿਕਾਰੀਆਂ ਮੁਤਾਬਕ ਰਿਮਾਂਡ ਦੌਰਾਨ ਵਿਚੋਲੇ ਕ੍ਰਿਸ਼ਨੂੰ ਤੋਂ ਉਹਨਾਂ ਸਾਰੇ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜਿਨ੍ਹਾਂ ਤੋਂ ਉਹ ਨਿਲੰਬਿਤ ਡੀ.ਆਈ.ਜੀ. ਭੁੱਲਰ ਦੇ ਕਹਿਣ ‘ਤੇ ਉਗਰਾਹੀ ਕਰਨ ਜਾਂਦਾ ਸੀ। ਭੁੱਲਰ ਰਿਸ਼ਵਤਕਾਂਡ ‘ਚ ਕ੍ਰਿਸ਼ਨੂੰ ਨੂੰ ਸੀ.ਬੀ.ਆਈ. ਨੇ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਚੰਡੀਗੜ੍ਹ ਦੇ ਸੈਕਟਰ-21 ‘ਚ ਕਾਬੂ ਕੀਤਾ ਸੀ।

Continues below advertisement

ਲਗਾਤਾਰ ਛਾਪਿਆਂ ‘ਚ ਸੀ.ਬੀ.ਆਈ. ਨੂੰ ਕਈ ਮਹੱਤਵਪੂਰਨ ਸਬੂਤ ਹਾਸਲ ਹੋਏ ਹਨ। ਪਿਛਲੇ ਦਿਨਾਂ ਸੀ.ਬੀ.ਆਈ. ਨੇ ਚੰਡੀਗੜ੍ਹ ਦੇ ਸੈਕਟਰ-40 ‘ਚ ਸਥਿਤ ਭੁੱਲਰ ਦੀ ਕੋਠੀ ‘ਤੇ ਦੁਬਾਰਾ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਭੁੱਲਰ ਦੇ ਸੈਕਟਰ-9 ਸਥਿਤ ਐਚ.ਡੀ.ਐੱਫ.ਸੀ. ਬੈਂਕ ਸਮੇਤ ਹੋਰ ਤਿੰਨ ਲਾਕਰ ਖੁਲਵਾਏ ਗਏ ਸਨ। ਇਸ ਤੋਂ ਬਾਅਦ ਲੁਧਿਆਣਾ ‘ਚ ਭੁੱਲਰ ਦੇ ਫਾਰਮਹਾਊਸ ਅਤੇ 55 ਏਕੜ ਜ਼ਮੀਨ ‘ਤੇ ਦਬਿਸ਼ ਦਿੱਤੀ ਗਈ ਸੀ।

ਖੁੱਲ ਸਕਦੇ ਕਈ ਰਾਜ਼

ਰੂਪਨਗਰ ਰੇਂਜ ਦੇ ਦੋ ਆਈ.ਪੀ.ਐਸ. ਅਧਿਕਾਰੀਆਂ ਤੋਂ ਇਲਾਵਾ ਭੁੱਲਰ ਦੇ ਰੀਡਰ, ਪੀ.ਏ. ਸਮੇਤ ਹੋਰ ਸਟਾਫ ਪੁਲਿਸਕਰਮੀਆਂ ਨੂੰ ਸਮਨ ਕਰਕੇ ਕੀਤੀ ਪੁੱਛਗਿੱਛ ‘ਚ ਜੋ ਤੱਥ ਸਾਹਮਣੇ ਆਏ ਹਨ, ਹੁਣ ਵਿਚੋਲੇ ਕ੍ਰਿਸ਼ਨੂੰ ਦਾ ਰਿਮਾਂਡ ਲੈ ਕੇ ਸੀ.ਬੀ.ਆਈ. ਇਸ ਕੜੀ ‘ਚ ਆਪਣੀ ਜਾਂਚ ਹੋਰ ਅੱਗੇ ਵਧਾਏਗੀ। ਸੀ.ਬੀ.ਆਈ. ਦੀ ਇਸ ਜਾਂਚ ਦੀ ਲੜੀ ‘ਚ ਹੁਣ ਕਈ ਪੁਲਿਸ ਅਫਸਰਾਂ ਅਤੇ ਨੇਤਾਵਾਂ ਦੇ ਨਾਂ ਵੀ ਜਲਦ ਸਾਹਮਣੇ ਆ ਸਕਦੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।