Dismissed Lady Constable News: ਪੰਜਾਬ ਦੇ ਬਠਿੰਡਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਗਈ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਉਸ ਦੇ ਖਿਲਾਫ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਾਖਲ ਕੀਤੀ ਗਈ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ।

ਲੇਡੀ ਕਾਂਸਟੇਬਲ ਨੂੰ ਇਹ ਗ੍ਰਿਫ਼ਤਾਰੀ ਬਠਿੰਡਾ ਦੇ ਇੱਕ ਪਿੰਡ ਤੋਂ ਹੋਈ ਸੀ। ਪੁਲਿਸ ਪਹਿਲਾਂ ਹੀ ਉਸ ਦੀ ਲਗਭਗ ₹1.35 ਕਰੋੜ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਹੁਣ ਜ਼ਮਾਨਤ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਰੁਖ ਕਰਨਾ ਪਵੇਗਾ।

ਅਮਨਦੀਪ ਕੌਰ ਨੇ ਕਿਹਾ- ਮੈਨੂੰ ਸਾਜ਼ਿਸ਼ ਅੰਦਰ ਫਸਾਇਆ ਗਿਆ

ਅਮਨਦੀਪ ਕੌਰ ਉਸ ਵੇਲੇ ਚਰਚਾ 'ਚ ਆਈ ਜਦੋਂ 2 ਅਪ੍ਰੈਲ 2025 ਨੂੰ ਉਹ ਬਠਿੰਡਾ ਵਿੱਚ ਇੱਕ ਕਾਲੀ ਮਹਿੰਦਰਾ ਥਾਰ ਗੱਡੀ 'ਚੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਹੋਈ ਸੀ। ਉਸੇ ਦਿਨ ਉਸਨੂੰ ਸਸਪੈਂਡ ਕਰਕੇ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ। ਇਹ ਮਾਮਲਾ ਥੋੜ੍ਹੀ-ਥੋੜ੍ਹੀ ਦੇਰ ਵਿੱਚ ਹਾਈ-ਪ੍ਰੋਫਾਈਲ ਬਣ ਗਿਆ।

ਇਸ ਤੋਂ ਬਾਅਦ ਅਮਨਦੀਪ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ। ਹਾਲਾਂਕਿ ਹੁਣ ਤੱਕ ਅਦਾਲਤ ਦਾ ਪੂਰਾ ਫੈਸਲਾ ਸਾਹਮਣੇ ਨਹੀਂ ਆਇਆ, ਪਰ ਜ਼ਮਾਨਤ ਅਰਜ਼ੀ ਰੱਦ ਹੋਣਾ ਉਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਹੋਈ ਹੈ ਅਤੇ ਉਨ੍ਹਾਂ ਨੇ ਕੋਰਟ ਵਿੱਚ ਐਫਆਈਆਰ ਦੀ ਕਾਪੀ ਵੀ ਪੇਸ਼ ਕੀਤੀ।

ਅਮਨਦੀਪ ਕੌਰ ਕੇਸ 'ਚ ਹੁਣ ਤੱਕ ਕੀ ਹੋਇਆ

2 ਅਪ੍ਰੈਲ 2025: ਬਠਿੰਡਾ ਵਿੱਚ ਥਾਰ ਗੱਡੀ ਤੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ 'ਤੇ ਹੀ ਗ੍ਰਿਫ਼ਤਾਰੀ ਹੋਈ। ਉਸੇ ਦਿਨ ਸਸਪੈਂਡ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।

3 ਅਪ੍ਰੈਲ: 1 ਦਿਨ ਦੀ ਪੁਲਿਸ ਰਿਮਾਂਡ ਮਿਲੀ।

4 ਅਪ੍ਰੈਲ: 2 ਦਿਨ ਦੀ ਹੋਰ ਰਿਮਾਂਡ ਦਿੱਤੀ ਗਈ।

1–2 ਮਈ: ₹50,000 ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲੀ।

26 ਮਈ: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫੇਰ ਗ੍ਰਿਫ਼ਤਾਰ ਕੀਤਾ।

ਜਾਇਦਾਦ ਜ਼ਬਤ: ਕੁੱਲ ₹1.35 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਗਈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।