ਲੰਬੀ: ਬੁੱਧਵਾਰ ਦੇਰ ਸ਼ਾਮ ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਨੂੰ ਜ਼ਿਲੇ ਦੇ ਪਿੰਡ ਫਤਿਹਪੁਰ ਮਨੀਆਂ ਦੇ ਸਟੇਡੀਅਮ 'ਚ ਉਤਰਨਾ ਪਿਆ। ਜਾਣਕਾਰੀ ਮਤਾਬਕ ਸ਼ਾਮ 5.15 ਵਜੇ ਦੇ ਕਰੀਬ ਭਾਰਤੀ ਫੌਜ ਦਾ ਹੈਲੀਕਾਪਟਰ ਪਿੰਡ ਫਤਿਹਪੁਰ ਮਨੀਆਂ ਵਾਲਾ ਤੋਂ ਆਧਨੀਆਂ ਨੂੰ ਜਾਂਦੇ ਸਮੇਂ ਲਿੰਕ ਰੋਡ 'ਤੇ ਸਟੇਡੀਅਮ 'ਚ ਉਤਰਿਆ।


ਸੂਤਰਾਂ ਮੁਤਾਬਕ ਇਸ ਹੈਲੀਕਾਪਟਰ 'ਚ ਫੌਜ ਦੇ ਦੋ ਅਧਿਕਾਰੀ ਸਵਾਰ ਸੀ। ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤ 'ਚ ਉਤਾਰਨ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਵੱਲੋਂ ਕਿਸੇ ਵਿਅਕਤੀ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਫ਼ੌਜੀ ਅਧਿਕਾਰੀਆਂ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ।


ਕਰੀਬ 45 ਮਿੰਟਾਂ ਬਾਅਦ ਤਕਨੀਕੀ ਨੁਕਸ ਦੂਰ ਕਰਕੇ ਹੈਲੀਕਾਪਟਰ ਨੂੰ ਮੁੜ ਉਡਾਣ ਭਰਨ ਲਈ ਤਿਆਰ ਕੀਤਾ ਜਾ ਸਕਿਆ। ਦੱਸਿਆ ਜਾਂਦਾ ਹੈ ਕਿ ਇਹ ਹੈਲੀਕਾਪਟਰ ਬਠਿੰਡਾ ਛਾਉਣੀ ਵੱਲ ਜਾ ਰਿਹਾ ਸੀ। ਤਕਨੀਕੀ ਨੁਕਸ ਕਾਰਨ ਪਾਇਲਟ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਪਿੰਡ ਫਤਿਹਪੁਰ ਮਨੀਆਂ ਦੇ ਸਟੇਡੀਅਮ ਵਿੱਚ ਸੁਰੱਖਿਅਤ ਉਤਾਰ ਲਿਆ। ਠੀਕ ਹੋਣ ਤੋਂ ਬਾਅਦ, ਨਜ਼ਦੀਕੀ ਆਰਮੀ ਸਟੇਸ਼ਨ 'ਤੇ ਉਤਰਨ ਲਈ ਰਵਾਨਾ ਹੋਇਆ।


 


ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨਾਲ ਮੁਲਾਕਾਤ, ਕੀਤੀ ਇਹ ਮੰਗ