Punjab News:

  ਕੁੱਝ ਦਿਨ ਪਹਿਲਾਂ CIA ਸਟਾਫ ਵੱਲੋਂ ਦੋ ਵਿਅਕਤੀਆਂ ਗਗਨਦੀਪ ਸਿੰਘ ਅਤੇ ਸਤਪਾਲ ਸਿੰਘ  ਨੂੰ ਇੱਕ 9 mm ਪਿਸਤੌਲ,ਇੱਕ ਮੈਗਜ਼ੀਨ ਅਤੇ ਕੁੱਝ ਜ਼ਿੰਦਾ ਕਾਰਤੂਸ ਨਾਲ ਕਾਬੂ ਕੀਤਾ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਏ ਕੇ ਲਖਵਿੰਦਰ ਸਿੰਘ ਨਾਮਕ ਵਿਅਕਤੀ ਉਕਤ ਅਰੋਪਿਆ ਨੂੰ ਉਤਰ ਪ੍ਰਦੇਸ਼ ਤੋਂ ਅਸਲਾ ਲਿਆ ਕੇ ਅੱਗੇ ਵੇਚਦਾ ਸੀ । ਜਿਸ ਤੋਂ ਬਾਅਦ ਸੀਆਈਏ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਰੇਡ ਕਰਨ ਤੋਂ ਬਾਅਦ ਯੂਪੀ ਨਿਵਾਸੀ ਮੁਹੰਮਦ ਤਾਰਿਕ ਅਤੇ ਬਲਵਾਨ ਸਿੰਘ ਨਾਮਕ ਦੋ ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ ਜੋ ਇਨ੍ਹਾਂ ਅਰੋਪਿਆ ਨੂੰ ਅਸਲਾ ਵੇਚਦੇ ਸਨ, ਉਸ ਤੋਂ ਵੀ ਅੱਗੇ ਪੰਜਾਬ ਦੇ ਖਤਰਨਾਕ ਅਪਰਾਧੀਆਂ ਨੂੰ ਵੇਚਦੇ ਸਨ।


ਇਨ੍ਹਾਂ ਪੰਜਾਂ ਅਪਰਾਧੀਆਂ ਤੋਂ ਹੁਣ ਤੱਕ ਪੰਜ ਪਿਸਤੌਲ ਵੱਖ-ਵੱਖ ਮਾਰਕਾ ਤੋਂ ਇਲਾਵਾ 2 ਮੈਗਜ਼ੀਨ,13 ਜ਼ਿੰਦਾ ਕਾਰਤੂਸ ਅਤੇ 23 ਖਾਲੀ ਖੋਲ ਬ੍ਰਾਮਦ ਕੀਤੇ ਗਏ ਹਨ ਜਦ ਕਿ ਇਨ੍ਹਾਂ ਅਪਰਾਧੀਆਂ ਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।