Punjab News: ਪੰਜਾਬ ਦੇ ਸਰਕਾਰੀ ਸਕੂਲ ਮੁੜ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣ ਲੱਗੇ ਹਨ। ਲੋਕਾਂ ਅੰਦਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਰੁਝਾਨ ਵਧਣ ਲੱਗਾ ਹੈ। ਇਸ ਵਾਰ ਸਰਕਾਰੀ ਸਕੂਲਾਂ ’ਚ 45,000 ਤੋਂ ਵੱਧ ਨਵੇਂ ਦਾਖ਼ਲੇ ਹੋਏ ਹਨ। ਇਸ ਰੁਝਾਨ ਨੂੰ ਵੇਖਦਿਆਂ ਪੰਜਾਬ ਸਰਕਾਰ ਵੀ ਬਾਗੋਬਾਗ ਹੈ। ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਰਹੇ ਹਨ। 'ਆਪ' ਸਰਕਾਰ ਇਸ ਨੂੰ ਸਿੱਖਿਆ ਸੁਧਾਰਾਂ ਦਾ ਕਮਾਲ ਦੱਸ ਰਹੀ ਹੈ। 


ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਵਿੱਦਿਅਕ ਸੈਸ਼ਨ ’ਚ 31 ਜਨਵਰੀ ਨੂੰ 27.95 ਲੱਖ ਦਾਖ਼ਲੇ ਸਨ ਜਦੋਂਕਿ ਐਤਕੀਂ ਹੁਣ ਤੱਕ 28.80 ਲੱਖ ਦਾਖ਼ਲੇ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 85 ਹਜ਼ਾਰ ਦਾਖ਼ਲੇ ਪਿਛਲੇ ਸਾਲ ਨਾਲੋਂ ਵਧੇ ਹਨ ਤੇ ਦਾਖ਼ਲਿਆਂ ਦਾ ਅੰਕੜਾ ਐਤਕੀਂ 29 ਲੱਖ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਹਰ ਦਾਖ਼ਲੇ ਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ ਗਿਆ ਹੈ ਜਦੋਂਕਿ ਪਿਛਲੇ ਸਾਲਾਂ ’ਚ ਦਾਖ਼ਲਿਆਂ ਵਿਚ ਜ਼ਿਆਦਾ ਫਰਜ਼ੀਵਾੜਾ ਹੁੰਦਾ ਰਿਹਾ ਹੈ ਜਿਸ ਨੂੰ ਹੁਣ ਰੋਕਿਆ ਗਿਆ ਹੈ।


ਹੋਰ ਪੜ੍ਹੋ : Education News: 10ਵੀਂ ਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ


ਦੱਸ ਦਈਏ ਕਿ ‘ਆਪ’ ਸਰਕਾਰ ਦੇ ਪਹਿਲੇ ਵਰ੍ਹੇ ਸਰਕਾਰੀ ਸਕੂਲਾਂ ’ਚ ਕਰੀਬ ਦੋ ਲੱਖ ਦਾਖ਼ਲੇ ਘਟੇ ਸਨ। ਸਿੱਖਿਆ ਵਿਭਾਗ ਵੱਲੋਂ ਇਸ ਵਾਰ ਦਾਖ਼ਲੇ ਵਧਾਉਣ ਲਈ ਕਾਫ਼ੀ ਜ਼ੋਰ ਲਾਇਆ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਦਾਖ਼ਲਿਆਂ ਦੀ ਨਿਗਰਾਨੀ ਕਰ ਰਹੇ ਹਨ ਤੇ ਸਰਕਾਰੀ ਸਕੂਲਾਂ ਦਾ ਸਮੁੱਚਾ ਸਟਾਫ਼ ਇਸ ਪਾਸੇ ਜੁਟਿਆ ਹੋਇਆ ਹੈ। ਦਾਖਲਾ ਮੁਹਿੰਮ ਹਾਲੇ ਜਾਰੀ ਹੈ ਤੇ 29 ਮਈ ਤੱਕ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ 12ਵੀਂ ਕਲਾਸ ਤੱਕ ਕਰੀਬ 28.80 ਲੱਖ ਦਾਖ਼ਲੇ ਹੋ ਚੁੱਕੇ ਹਨ ਜਦੋਂਕਿ ‘ਆਪ’ ਸਰਕਾਰ ਦੇ ਪਹਿਲੇ ਵਰ੍ਹੇ 28.36 ਲੱਖ ਦਾਖ਼ਲੇ ਹੋਏ ਸਨ। ਪਿਛਲੇ ਸਾਲ ਨਾਲੋਂ ਦਾਖ਼ਲਿਆਂ ਵਿਚ 44,992 ਦੇ ਅੰਕੜੇ ਦਾ ਵਾਧਾ ਹੋਇਆ ਹੈ।


ਐਤਕੀਂ 29 ਮਈ ਤੱਕ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ 3,81,155 ਦਾਖ਼ਲੇ ਹੋਏ ਹਨ ਜੋ ਪਿਛਲੇ ਸਾਲ ਨਾਲੋਂ 9.42 ਫ਼ੀਸਦੀ ਦੇ ਵਾਧੇ ਨਾਲ 32,826 ਜ਼ਿਆਦਾ ਦਾਖ਼ਲੇ ਹਨ। ਇਸੇ ਤਰ੍ਹਾਂ ਪਹਿਲੀ ਤੋਂ 5ਵੀਂ ਕਲਾਸ ਤੱਕ ਇਸ ਵਾਰ 10,63,045 ਦਾਖ਼ਲੇ ਹੋਏ ਹਨ ਜਿਹੜੇ ਲੰਘੇ ਵਰ੍ਹੇ ਨਾਲੋਂ 44749 ਜ਼ਿਆਦਾ ਹਨ। ਛੇਵੀਂ ਤੋਂ 12ਵੀਂ ਕਲਾਸ ਤੱਕ ਇਸ ਵਾਰ 14,36,792 ਦਾਖ਼ਲੇ ਹੋਏ ਹਨ। ਇਨ੍ਹਾਂ ਕਲਾਸਾਂ ਵਿੱਚ 8142 ਵਿਦਿਆਰਥੀ ਵਧੇ ਹਨ।


 


Education Loan Information:

Calculate Education Loan EMI