ਸਮਰਾਲਾ: ਨੇੜਲੇ ਪਿੰਡ ਹਰਿਉਂ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਰਸਤਾ ਨਾ ਮਿਲਣ 'ਤੇ ਕਾਰ ਸਵਾਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਇੱਕ ਕਿਸਾਨ ਉਪਰ ਹਮਲਾ ਕੀਤਾ ਗਿਆ। ਇਸ ਦੌਰਾਨ ਹਵਾਈ ਫਾਇਰ ਕੀਤੇ ਜਾਣ ਦੀ ਵੀ ਖਬਰ ਹੈ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  

ਪੀੜਤ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀਹ ਸਾਲਾਂ ਤੋਂ ਮੁਹਾਲੀ 'ਚ ਰਹਿੰਦਾ ਹੈ ਤੇ ਹਰਿਓਂ ਖੁਰਦ ਵਿਖੇ ਉਨ੍ਹਾਂ ਦੀ ਜ਼ਮੀਨ ਹੈ। ਕਣਕ ਦੀ ਵਾਢੀ ਲਈ ਉਹ ਟ੍ਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਸਿੰਗਲ ਰੋਡ ਹੋਣ ਕਰਕੇ ਉਹ ਰਸਤਾ ਨਹੀਂ ਦੇ ਸਕਿਆ। ਕਾਰ ਸਵਾਰ ਨੇ ਉਸ ਨੂੰ ਅੱਗੇ ਆ ਕੇ ਘੇਰ ਲਿਆ ਤੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਾਅਦ 'ਚ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ। ਪੀੜਤ ਕਿਸਾਨ ਨੇ ਦੱਸਿਆ ਕਿ ਕਾਰ 'ਚ ਤਿੰਨ ਔਰਤਾਂ ਵੀ ਸਵਾਰ ਸਨ। ਪਿੰਡ ਵਾਸੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਿਸਾਨ ਨੂੰ ਬਚਾਇਆ ਗਿਆ।
 
ਉੱਥੇ ਹੀ ਮੌਕੇ ਤੇ ਪੁੱਜੇ ਐਸਐਚਓ ਸੁਰਜੀਤ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਤੇ ਹਮਲਾਵਰਾਂ ਦਾ ਪਤਾ ਕਰਕੇ ਪਰਚਾ ਦਰਜ ਕੀਤਾ ਜਾ ਰਿਹਾ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫਾਇਰਿੰਗ ਕੀਤੀ ਗਈ ਹੈ ਜਾਂ ਨਹੀਂ। ਸੀਸੀਟੀਵੀ ਕੈਮਰਿਆਂ ਦੇ ਆਧਾਰ 'ਤੇ ਪੜਤਾਲ ਕੀਤੀ ਜਾ ਰਹੀ ਹੈ। 


ਇਹ ਵੀ ਪੜ੍ਹੋ: SYL 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਸਟੈਂਡ? ਬਾਜਵਾ ਬੋਲੇ, 'ਸਪਸ਼ਟ ਕਰੋ ਆਪਣੀ ਸਥਿਤੀ'


ਇਹ ਵੀ ਪੜ੍ਹੋ: ਸ਼ੌਰਟ ਸਰਕਟ ਕਾਰਨ 20 ਤੋਂ 25 ਕਿਲੇ 'ਚ ਖੜ੍ਹੀ ਕਣਕ ਦੀ ਫਸਲ ਤੇ ਨਾੜ ਹੋਈ ਸੁਆਹ, ਮੁਆਵਜ਼ੇ ਦੀ ਮੰਗ