Holiday Alert : ਜੇਕਰ ਤੁਸੀਂ ਪਠਾਨਕੋਰਟ ਜ਼ਿਲ੍ਹਾ ਨਾਲ ਸੰਬੰਧਿਤ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਸਾਹਮਣੇ ਆਈ ਹੈ। ਹਫਤੇ ਦੀ ਸ਼ੁਰੂਆਤ 'ਚ ਹੀ ਅੱਧੇ ਦਿਨ ਦੀ ਛੁੱਟੀ ਆ ਗਈ ਹੈ। ਜੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਰਟ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮਨਾਉਣ ਦੇ ਸੰਬੰਧ ਵਿੱਚ ਕੱਢੀ ਜਾਣ ਵਾਲੀ ਸੋਭਾ ਯਾਤਰਾ ਵਿੱਚ ਸਰਕਾਰੀ/ ਗੈਰ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਦੇ ਸ਼ਾਮਲ ਹੋਣ ਨੂੰ ਸੰਭਵ ਬਣਾਉਣ ਲਈ ਪਠਾਨਕੋਟ ਜ਼ਿਲ੍ਹੇ 'ਚ ਪੈਂਦੇ ਸਰਕਾਰੀ ਤੇ ਗੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਮਿਤੀ 07.04.2025 ਦਿਨ ਸੋਮਵਾਰ ਨੂੰ ਪਿਛਲੇ ਅੱਧੇ ਦਿਨ ਦੀ ਲੋਕਲ ਛੁੱਟੀ ਐਲਾਨ ਕੀਤੀ ਗਈ ਹੈ। ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਇਹ ਵਾਲੀਆਂ ਥਾਵਾਂ ਨਹੀਂ ਲਾਗੂ ਹੋਏਗਾ ਹੁਕਮ

ਪਰੰਤੂ ਜਿਹੜੇ ਸਕੂਲਾਂ/ਕਾਲਜਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ/ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ। ਪਠਾਨਕੋਟ ਦੇ ਜ਼ਿਲ੍ਹਾ ਮਜਿਸਟਰੇਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ।

ਇਸ ਮਹੀਨੇ ਆਉਣ ਵਾਲੀਆਂ ਛੁੱਟੀਆਂ ਦੀ ਲਿਸਟ

ਇਸ ਮਹੀਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਣੋ ਕਿਹੜੇ-ਕਿਹੜੇ ਦਿਨ ਛੁੱਟੀਆਂ ਰਹਿਣਗੀਆਂ। ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ (8 ਅਪ੍ਰੈਲ, ਮੰਗਲਵਾਰ), ਮਹਾਂਵੀਰ ਜੈਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ) ਜਨਮ ਦਿਨ ਡਾ. ਬੀ. ਆਰ. ਅੰਬੇਡਕਰ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇਅ (18 ਅਪ੍ਰੈਲ, ਸ਼ੁੱਕਰਵਾਰ) ਅਤੇ ਭਗਵਾਨ ਪਰਸ਼ੂ ਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ) ਸ਼ਾਮਲ ਹਨ। 

ਪੰਜਾਬ ਵਿਚ ਅਪ੍ਰੈਲ ਮਹੀਨੇ ਸਕੂਲੀ ਬੱਚਿਆਂ ਦੀਆਂ ਮੌਜਾਂ ਰਹਿਣਗੀਆਂ। ਇਸ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ। ਵਿਦਿਆਰਥੀਆਂ ਨੂੰ ਅਪ੍ਰੈਲ ਮਹੀਨੇ ਵਿਚ ਇਕੱਠੀਆਂ ਛੁੱਟੀਆਂ ਮਿਲਣ ਵਾਲੀਆਂ ਹਨ। ਅਪ੍ਰੈਲ ਮਹੀਨੇ 'ਚ ਸਰਕਾਰ ਵੱਲੋਂ 7 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।