Pathankot Infiltration: ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ ਪਠਾਨਕੋਟ ਦੇ ਅੰਤਰਰਾਸ਼ਟਰੀ ਸੀਮਾ (IB) ਖੇਤਰ ਵਿੱਚ ਇੱਕ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਮੁਤਾਬਕ, 26 ਫਰਵਰੀ ਦੀ ਸਵੇਰ ਤਾਸ਼ਪਤਨ ਬਾਰਡਰ ਪੋਸਟ (BOP) 'ਤੇ ਜਵਾਨਾਂ ਨੇ ਸੀਮਾ ਪਾਰ ਸ਼ੱਕੀ ਹਲਚਲ ਦੇਖੀ।

ਹੋਰ ਪੜ੍ਹੋ : ਅਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਦੇਣੇ ਪੈਣਗੇ 5 ਮਿਲੀਅਨ ਡਾਲਰ, ਜਾਣੋ ਟਰੰਪ ਦੀ ਨਵੀਂ 'ਗੋਲਡ ਕਾਰਡ' ਯੋਜਨਾ ਬਾਰੇ

BSF ਵੱਲੋਂ ਦਿੱਤੀ ਗਈ ਸੀ ਚੇਤਾਵਨੀ 

ਜਾਣਕਾਰੀ ਅਨੁਸਾਰ, ਇੱਕ ਘੁਸਪੈਠੀਆ ਭਾਰਤੀ ਸੀਮਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। BSF ਦੇ ਜਵਾਨਾਂ ਨੇ ਉਸਨੂੰ ਚੇਤਾਵਨੀ ਦਿੱਤੀ, ਪਰ ਉਹ ਨਾ ਰੁਕਿਆ ਅਤੇ ਅੱਗੇ ਵਧਦਾ ਰਿਹਾ। ਖ਼ਤਰੇ ਨੂੰ ਸਮਝਦੇ ਹੋਏ, ਜਵਾਨਾਂ ਨੇ ਉਸਨੂੰ ਢੇਰ ਕਰ ਦਿੱਤਾ। ਇਸ ਘੁਸਪੈਠੀ ਦੀ ਪਛਾਣ ਅਤੇ ਮਕਸਦ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

BSF ਨੇ ਇਲਾਕੇ ਵਿਚ ਚਲਾਇਆ ਸਰਚ ਆਪਰੇਸ਼ਨ

BSF ਨੇ ਇਸ ਘਟਨਾ ਨੂੰ ਸੁਰੱਖਿਆ ਲਈ ਗੰਭੀਰ ਖ਼ਤਰਾ ਮੰਨਦਿਆਂ ਹਾਈ ਅਲਰਟ ਜਾਰੀ ਕਰ ਦਿੱਤਾ ਹੈ। BSF ਅਧਿਕਾਰੀਆਂ ਨੇ ਕਿਹਾ ਕਿ ਇਹ ਮੁੱਦਾ ਪਾਕਿਸਤਾਨ ਰੇਂਜਰਜ਼ ਦੇ ਸਾਹਮਣੇ ਉਠਾ ਕੇ ਤੀਖਾ ਵਿਰੋਧ ਦਰਜ ਕਰਾਇਆ ਜਾਵੇਗਾ।

ਹੋਰ ਪੜ੍ਹੋ : ਮੋਹਾਲੀ ਦੀ ਸੁਸਾਇਟੀ 'ਚ ਫਾਇਰਿੰਗ, ਗੱਡੀ ਟਕਰਾਉਣ ਤੋਂ ਬਾਅਦ ਹੰਗਾਮਾ, 25 ਨੌਜਵਾਨ ਗ੍ਰਿਫਤਾਰ, ਗੈਰਕਾਨੂੰਨੀ ਹਥਿਆਰ ਅਤੇ ਮੋਬਾਇਲ ਜ਼ਬਤ

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।