US Immigrants Gold Card:  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਯਾਨੀਕਿ 25 ਫਰਵਰੀ ਨੂੰ ਇੱਕ ਨਵੀਂ "ਗੋਲਡ ਕਾਰਡ" ਯੋਜਨਾ ਦੀ ਘੋਸ਼ਣਾ ਕੀਤੀ, ਜੋ 5 ਮਿਲੀਅਨ ਡਾਲਰ 'ਚ ਵੇਚੀ ਜਾਵੇਗੀ। ਇਸ ਰਾਹੀਂ ਅਪਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਅਸਾਨ ਹੋ ਜਾਵੇਗੀ। ਗੋਲਡ ਕਾਰਡ, ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜਨ ਹੋਵੇਗਾ (Gold Card will be the premium version of Green Card), ਜਿਸ ਨਾਲ ਨਾ ਸਿਰਫ਼ ਗ੍ਰੀਨ ਕਾਰਡ ਵਾਲੇ ਵਿਸ਼ੇਸ਼ ਅਧਿਕਾਰ ਮਿਲਣਗੇ, ਬਲਕਿ ਅਮੀਰ ਅਪਰਵਾਸੀਆਂ ਨੂੰ ਅਮਰੀਕਾ 'ਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ।

ਹੋਰ ਪੜ੍ਹੋ : Gold Price: ਅਮਰੀਕਾ ਦੇ ਟ੍ਰੇਡ ਵਾਰ ਕਾਰਨ ਸੋਨਾ ਹੋਇਆ ਮਹਿੰਗਾ, ਹੁਣ 10 ਗ੍ਰਾਮ ਖਰੀਦਣ ਲਈ ਦੇਣੀ ਪਵੇਗੀ ਵੱਡੀ ਰਕਮ

ਓਵਲ ਆਫਿਸ 'ਚ ਵਪਾਰ ਮੰਤਰੀ ਹੋਵਰਡ ਲੁਟਨਿਕ ਨਾਲ ਕਾਰਜਕਾਰੀ ਹੁਕਮਾਂ 'ਤੇ ਹਸਤਾਖਰ ਕਰਦੇ ਹੋਏ, ਟਰੰਪ ਨੇ ਕਿਹਾ, "ਅਸੀਂ ਇੱਕ ਗੋਲਡ ਕਾਰਡ ਵੇਚਣ ਜਾ ਰਹੇ ਹਾਂ। ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਹੈ, ਪਰ ਇਹ ਗੋਲਡ ਕਾਰਡ ਹੈ। ਇਸ ਦੀ ਕੀਮਤ ਤਕਰੀਬਨ 5 ਮਿਲੀਅਨ ਡਾਲਰ ਹੋਵੇਗੀ ਅਤੇ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ।"

ਉਨ੍ਹਾਂ ਅੱਗੇ ਕਿਹਾ, "ਇਹ ਨਾਗਰਿਕਤਾ ਲਈ ਇੱਕ ਨਵਾਂ ਰਾਹ ਖੋਲ੍ਹੇਗਾ। ਅਮੀਰ ਲੋਕ ਇਹ ਕਾਰਡ ਖਰੀਦ ਕੇ ਅਮਰੀਕਾ ਆਉਣਗੇ, ਇੱਥੇ ਨਿਵੇਸ਼ ਕਰਨਗੇ ਅਤੇ ਬਹੁਤ ਸਾਰੇ ਰੁਜ਼ਗਾਰ ਪੈਦਾ ਕਰਨਗੇ।"

ਪ੍ਰੋਗਰਾਮ ਦੀ ਸ਼ੁਰੂਆਤ ਅਤੇ ਕਾਨੂੰਨੀ ਸਥਿਤੀ

ਟਰੰਪ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਅਗਲੇ 2 ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਇਸ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ।

ਸੰਭਾਵੀ ਤੌਰ 'ਤੇ EB-5 ਪ੍ਰੋਗਰਾਮ ਦਾ ਵਿਕਲਪ

ਵਪਾਰ ਮੰਤਰੀ ਹੋਵਰਡ ਲੁਟਨਿਕ ਨੇ ਸੁਝਾਅ ਦਿੱਤਾ ਕਿ ਨਵੀਂ 'ਗੋਲਡ ਕਾਰਡ' ਯੋਜਨਾ ਮੌਜੂਦਾ EB-5 (ਇਮੀਗ੍ਰੈਂਟ ਇਨਵੇਸਟਰ ਪ੍ਰੋਗਰਾਮ) ਦੀ ਥਾਂ ਲੈ ਸਕਦੀ ਹੈ। EB-5 ਪ੍ਰੋਗਰਾਮ ਅਪਰਵਾਸੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰਾਂ ਵਿੱਚ ਨਿਵੇਸ਼ ਕਰਕੇ ਗ੍ਰੀਨ ਕਾਰਡ ਲੈਣ ਦੀ ਇਜਾਜ਼ਤ ਦਿੰਦਾ ਹੈ। ਲੁਟਨਿਕ ਨੇ ਕਿਹਾ ਕਿ 'ਗੋਲਡ ਕਾਰਡ' ਦੇ ਬਦਲੇ ਮਿਲਣ ਵਾਲਾ ਪੈਸਾ ਸਿੱਧਾ ਅਮਰੀਕੀ ਸਰਕਾਰ ਨੂੰ ਜਾਵੇਗਾ, ਜਿਸ ਨਾਲ ਇਹ ਪ੍ਰਕਿਰਿਆ ਹੋਰ ਵੀ ਆਸਾਨ ਹੋ ਜਾਵੇਗੀ।

ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਟਰੰਪ ਨੇ ਕਿਹਾ, "ਅਸੀਂ EB-5 ਪ੍ਰੋਗਰਾਮ ਨੂੰ ਖਤਮ ਕਰਕੇ 'ਟਰੰਪ ਗੋਲਡ ਕਾਰਡ' ਲਿਆਉਣ ਜਾ ਰਹੇ ਹਾਂ। ਇਸ ਯੋਜਨਾ ਤਹਿਤ, ਅਪਰਵਾਸੀ 5 ਮਿਲੀਅਨ ਡਾਲਰ ਦੀ ਰਕਮ ਅਮਰੀਕੀ ਸਰਕਾਰ ਨੂੰ ਦੇ ਕੇ ਜਾਂਚ ਪ੍ਰਕਿਰਿਆ ਤੋਂ ਬਚ ਸਕਣਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਵਿਸ਼ਵ-ਸਤ੍ਹਰੀ ਨਾਗਰਿਕ ਹਨ।"

ਅਮਰੀਕੀ ਅਰਥਵਿਵਸਥਾ 'ਤੇ ਅਸਰ

ਟਰੰਪ ਨੇ ਕਿਹਾ ਕਿ 'ਗੋਲਡ ਕਾਰਡ' ਯੋਜਨਾ ਰਾਹੀਂ ਇਕੱਤਰ ਕੀਤੀ ਗਈ ਰਕਮ ਨੂੰ ਅਮਰੀਕੀ ਵਿੱਤੀ ਘਾਟ ਘਟਾਉਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, "ਉਹ ਅਮਰੀਕਾ ਵਿੱਚ ਨਿਵੇਸ਼ ਕਰ ਸਕਣਗੇ, ਅਤੇ ਅਸੀਂ ਉਨ੍ਹਾਂ ਦੇ ਪੈਸੇ ਨਾਲ ਆਪਣੇ ਵਿੱਤੀ ਘਾਟ ਨੂੰ ਘਟਾ ਸਕਦੇ ਹਾਂ।"