ਪੀਐਸਪੀਸੀਐਲ (PSPCL) ਵੱਲੋਂ 22 ਦਸੰਬਰ, ਸੋਮਵਾਰ ਨੂੰ ਜਨਰਲ ਮੇਂਟੇਨੈਂਸ ਦੇ ਕੰਮ ਕਰਕੇ 11 ਕੇਵੀ ਭਨੁਪਲੀ ਫੀਡਰ ਅਤੇ 11 ਕੇਵੀ ਜੈਨ ਫੀਡਰ ਦੀ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਇਸ ਦੌਰਾਨ ਇਨ੍ਹਾਂ ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਨੇ ਦੱਸਿਆ ਹੈ ਕਿ ਮੇਂਟੇਨੈਂਸ ਦਾ ਕੰਮ ਸੁਰੱਖਿਆ ਅਤੇ ਬਿਹਤਰ ਸੇਵਾ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਰੁਕਾਵਟ ਨਾ ਆਵੇ। ਪੀਐਸਪੀਸੀਐਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਬੰਦ ਰਹਿਣ ਦੇ ਸਮੇਂ ਦੌਰਾਨ ਲੋੜੀਂਦੇ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਵਿਭਾਗ ਨਾਲ ਸਹਿਯੋਗ ਕਰਨ।
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਬਿਜਲੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਐਸਪੀਸੀਐਲ (PSPCL) ਦੇ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਨ) ਉਪਮੰਡਲ ਨੰਗਲ ਨੇ ਦੱਸਿਆ ਕਿ ਇਨ੍ਹਾਂ ਫੀਡਰਾਂ ਦੇ ਅਧੀਨ ਆਉਂਦੇ ਇਲਾਕਿਆਂ ਬਰਾਰੀ, ਕਾਂਛੇਹੜਾ, ਕਥੇੜਾ, ਮੈਦਾ ਮਾਜਰਾ, ਰਾਮਪੁਰ ਸਾਹਨੀ, ਜੋਹਲ, ਬੰਦਲੈਹੜੀ ਲੋਅਰ, ਬ੍ਰਹਮਪੁਰ ਲੋਅਰ, ਦਬਖੇਹੜਾ, ਕਲਿਤਰਾਂ, ਭਨੁਪਲੀ ਬਾਜ਼ਾਰ, ਨੰਗਲੀ, ਜਿੰਦਵੜੀ, ਖਾਨਪੁਰ, ਦਸਗਰਾਂਈ ਅਤੇ ਸ਼ਿਵਾਲਿਕ ਐਵਿਨਿਊ, ਰਾਮਪੁਰ ਸਾਹਨੀ, ਫੋਕਲ ਪਵਾਇੰਟ ਇੰਡਸਟਰੀ ਏਰੀਆ, ਭੱਠਾ ਕਾਲੋਨੀ, ਮੈਦਾ ਮਾਜਰਾ ਆਦਿ ਵਿੱਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।