Punjab News: ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਅਹਿਮ ਫੈਸਲਾ ਕੀਤਾ ਹੈ। ਭਗਵੰਤ ਮਾਨ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ।


ਦੱਸ ਦਈਏ ਕਿ ਖੇਡਾਂ ਦੌਰਾਨ ਉਮਰ ਦੇ ਵਿਵਾਦ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਕਸਰ ਵਿਵਾਦ ਖੜ੍ਹਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੇ ਮੁਕਾਬਲਿਆਂ ਵਿੱਚ ਵੱਡੀ ਉਮਰ ਦੇ ਬੱਚੇ ਖੇਡ ਰਹੇ ਹਨ। ਇਸ ਲਈ ਉਮਰ ਦੇ ਵਿਵਾਦ ਨੂੰ ਖਤਮ ਕਰਨ ਲਈ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ।


Punjab Roadways strike: ਰੋਡਵੇਜ਼ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ, ਪੰਜਾਬ ਦੀਆਂ ਸੜਕਾਂ 'ਤੇ ਦੌੜਨ ਲੱਗੀਆਂ ਸਰਕਾਰੀ ਬੱਸਾਂ


ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦਾ ਖਾਤਮਾ ਕਰਨ ਦਾ ਐਲਾਨ


ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦਾ ਖਾਤਮਾ ਕੀਤਾ ਜਾਏਗਾ। ਪਾਰਟੀ ਨੇ ਕਿਹਾ ਹੈ ਕਿ ਤਿੰਨ ਮਹੀਨਿਆਂ 'ਚ ਪੰਜਾਬ ਭਰ ਦੇ ਅਸਲੇ ਦੇ ਲਾਈਸੈਂਸ ਰੀਵਿਊ ਕਰਵਾਏ ਜਾਣਗੇ। ਪਾਰਟੀ ਦੀ ਬੁਲਾਰੇ ਮਾਲਨਿੰਦਰ ਕੰਮ ਨੇ ਕਿਹਾ ਕਿ ਪੰਜਾਬ 'ਤੇ ਲੱਗੀਆਂ ਤੋਹਮਤਾਂ ਖ਼ਤਮ ਕਰਨ ਦਾ ਸਮਾਂ ਆ ਚੁੱਕਿਆ ਹੈ। ਪੰਜਾਬ ਨੂੰ ਦੁਬਾਰਾ ਅਮਨ ਸ਼ਾਂਤੀ ਪਸੰਦ ਸੂਬਿਆਂ ਦੀ ਕਤਾਰ 'ਚ ਲੈ ਕੇ ਆਵਾਂਗੇ।


'ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਕੋਲੋਂ ਹਥਿਆਰ ਵਾਪਸ ਲਏ ਜਾਣਗੇ। ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਤੇ ਗ਼ੈਰ-ਜ਼ਰੂਰੀ ਲਾਇਸੈਂਸਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਵਿੱਚੋਂ ਗੰਨ ਕਲਚਰ ਨੂੰ ਪੂਰੀ ਤਰ੍ਹਾਂ ਖਤਮ ਕਰੇਗੀ। 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।