Punjab News: ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ 14-15-16 ਅਗਸਤ ਦੀ ਹੜਤਾਲ ਕਰਕੇ ਗੁਲਾਮੀ ਦਿਵਸ ਮਨਾਉਣ ਸਮੇਤ ਸਖ਼ਤ ਐਕਸ਼ਨ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਦੇ ਚਲਦਿਆਂ ਨੈਸ਼ਨਲ ਹਾਈਵੇ ਜਾਮ ਕਰਨ ਦੇ ਮਿਤੀ 1 ਅਗਸਤ ਦੇ ਪ੍ਰੋਗਰਾਮ ਨੂੰ ਦੇਖਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਯੂਨੀਅਨ ਨੂੰ 31 ਜੁਲਾਈ ਨੂੰ ਇੱਕ ਲਿਖਤੀ ਪੱਤਰ ਜਿਸ ਰਾਹੀਂ ਵਧੀਕ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਹਿਮਾਂਸ਼ੂ ਜੈਨ ਜੀ ਦੀ ਪ੍ਰਧਾਨਗੀ ਹੇਠ ਸਰਕਾਰ ਨਾਲ  ਮਿਤੀ 04/08/2022 ਨੂੰ 11 ਮੀਟਿੰਗ ਲਈ ਪੱਤਰ ਜਾਰੀ ਕੀਤਾ ਗਿਆ ਸੀ। 


31 ਜੁਲਾਈ ਨੂੰ ਵਿਕਾਸ ਗਰਗ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਦੀ ਪ੍ਰਧਾਨਗੀ ਹੇਠ ਯੂਨੀਅਨ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਮਹਿਕਮੇ ਦੇ ਅਧਿਕਾਰੀਆਂ ਦੇ ਪੱਧਰ ਦੀਆਂ ਮੰਗਾਂ ਜਿਹਨਾਂ  'ਚ ਡਾਟਾ ਐਂਟਰੀ ਉਪਰੇਟਰਾ ਦੀ ਤਨਖਾਹ ਵਾਧਾ ਕਰਨ ਤੇ ਰਿਕਾਰਡ ਮਗਵਾ ਕੇ ਪੂਰਾ ਕਰਨਾ,ਕੰਡੀਸ਼ਨਾ ਲਗਾ ਕੇ ਕੱਢੇ ਮੁਲਾਜ਼ਮਾਂ ਨੂੰ ਇੱਕ ਹਫ਼ਤੇ ਤੱਕ ਰਿਕਾਰਡ ਮੰਗਵਾ ਕੇ ਫੈਸਲਾ ਕਰਨਾ,ਕਰੋਨਾ ਮਹਾਂਮਾਰੀ ਦੋਰਾਨ ਮੋਤ ਹੋਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 50 ਲੱਖ ਦੀ ਰਾਸ਼ੀ ਮਦਦ ਦੇਣਾ,ਸਟਾਫ ਦੀ ਘਾਟ ਨੂੰ ਦੇਖਦੇ ਸਾਰੇ ਬਹਾਲ ਹੋਣ ਵਾਲੇ ਮੁਲਾਜ਼ਮਾਂ ਨੂੰ ਤਰੁੰਤ ਬਹਾਲ ਕਰਨਾ,ਕੋਰਟ ਕੇਸ ਸਬੰਧੀ ਮੁਲਾਜ਼ਮਾਂ ਦੇ ਰਿਕਾਰਡ ਨੂੰ ਦੁਬਾਰਾ ਘੋਖ ਕੇ ਬਹਾਲ ਕਰਨ, ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੀਆਂ ਛੁੱਟੀਆਂ ਰੈਸਟ ਦੇਣ ਅਤੇ ਸਕੇਲ ਮੁਤਾਬਿਕ ਬਣਦੀ ਤਨਖ਼ਾਹ ਦੇਣ ਸਬੰਧੀ ਰਿਕਾਰਡ ਮੁਤਾਬਿਕ ਕਿਰਤ ਵਿਭਾਗ ਪਾਸੋਂ ਸੇਧ ਲੈ ਕੇ ਹੱਲ ਕਰਨ ਸ਼ਾਮਲ ਹੈ , ਨੂੰ  ਇੱਕ ਹਫ਼ਤੇ ਤੱਕ ਪੂਰਾ ਕਰਨ ਦੀ ਮੰਗ ਮੰਨਣ ਤੇ ਯੂਨੀਅਨ ਵਲੋਂ ਉਸ ਸਬੰਧੀ 1 ਜੂਨ ਨੂੰ ਨੈਸ਼ਨਲ ਹਾਈਵੇ ਜਾਮ ਦਾ ਪ੍ਰੋਗਰਾਮ ਨੂੰ ਪੋਸਟਪੌਨ ਕਰ ਦਿੱਤਾ ਗਿਆ ਸੀ।


ਪਰ ਅੱਜ ਤੱਕ ਮਹਿਕਮੇ ਵਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਸਰਕਾਰ ਨਾਲ ਤਹਿ ਹੋਈਆਂ ਮੀਟਿੰਗ ਨੂੰ ਪ੍ਰਮੁੱਖ ਸਕੱਤਰ ਨੂੰ ਕਰੋਨਾ ਦਾ ਕਹਿ ਕੇ ਟਾਲਿਆ ਜਾ ਰਿਹਾ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਮਹਿਕਮਾ ਅਧਿਕਾਰੀ  ਆਪਣੇ ਵਾਧੇ ਤੋਂ ਭੱਜਦੀ ਨਜ਼ਰ ਆਈ ਹੈ।


ਇਸ ਦੇ ਰੋਸ ਵਜੋਂ ਜਥੇਬੰਦੀ ਨੇ ਮਿਤੀ 09/08/2022 ਨੂੰ ਪੁਰੇ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪਟਿਆਲੇ ਵਿਖੇ ਪੀ ਆਰ ਟੀ ਸੀ ਵਿੱਚ ਪਾਈਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਨੂੰ ਰੋਕਣ ਲਈ ਚਲਾਏ ਜਾ ਰਹੇ ਭੁੱਖ ਹੜਤਾਲ ਦੇ ਸੰਘਰਸ਼ ਵਿੱਚ ਜੇਕਰ ਮੈਨਿਜਮੈਟ ਵਲੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਾ ਕੀਤੇ ਗਏ ਜਾਂ ਸੰਘਰਸ਼ ਕਰਦੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਤਰੁੰਤ ਪੰਜਾਬ ਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।