Punjab News: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਵਿੱਚੋਂ ਜ਼ਮਾਨਤ ਉੱਪਰ ਆਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਮਸਲੇ 'ਤੇ ਸਿਆਸੀ ਘਮਾਸਾਣ ਮੱਚ ਗਿਆ ਹੈ। ਦਰਅਸਲ ਸਿੰਗਲਾ ਵੱਲੋਂ ਟਵੀਟ ਕਰ ਸਿਵਲ ਸਕੱਤਰੇਤ 'ਚ ਕੀਤੀ ਸਰਕਾਰੀ ਮੀਟਿੰਗ ਦੀ ਤਸਵੀਰ ਪੋਸਟ ਕੀਤੀ ਗਈ ਜਿਸ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਗਈ ਹੈ। ਸੁਖਪਾਲ ਖਹਿਰਾ ਨੇ ਸੀਐੱਮ ਭਗਵੰਤ ਮਾਨ 'ਤੇ ਹਮਲਾ ਬੋਲਿਆ ਹੈ ਅਤੇ 'ਆਪ' ਸਰਕਾਰ ਤੋਂ ਸਵਾਲ ਕੀਤੇ ਹਨ।
ਕਾਂਗਰਸ ਨੇ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਉਹ ਵਿਧਾਇਕ ਵਿਧਾਨ ਸਭਾ ਸਕੱਤਰੇਤ ਵਿੱਚ ਮੀਟਿੰਗ ਕਰ ਰਹੇ ਹਨ। ਇਹ ਕਿਹੋ ਜਿਹਾ ਬਦਲਾਅ ਹੈ?
ਖਹਿਰਾ ਨੇ ਸੀਐੱਮ ਨੂੰ ਚੈਲੰਜ ਕਰਦੇ ਕਿਹਾ ਕਿ ਉਹ ਜਵਾਬ ਦੇਣ ਕਿ ਡਾਕਟਰ ਵਿਜੇ ਸਿੰਗਲਾ ਇਮਾਨਦਾਰ ਹੈ ਜਾਂ ਭ੍ਰਿਸ਼ਟ? ਕਿਉਂਕਿ ਉਹ ਹੁਣ ਵਿਧਾਇਕ ਵਜੋਂ ਆਮ ਆਦਮੀ ਪਾਰਟੀ ਦਾ ਹਿੱਸਾ ਹੈ।
ਕੀ ਸੰਗਰੂਰ ਲੋਕ ਸਭਾ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ?