Punjab News : ਪੰਜਾਬ ਸਰਕਾਰ (Punjab Government) ਨੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ  ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਕੂਲ ਖੋਲ੍ਹਣ ਦਾ ਸਮਾਂ (school opening timings) ਸਵੇਰੇ 10 ਵਜੇ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਐਤਵਾਰ ਨੂੰ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਕਿਹਾ, ਸੂਬੇ ਦੇ ਸਾਰੇ ਸਕੂਲ 1 ਜਨਵਰੀ ਨੂੰ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ। ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦਾ ਇਹ ਹੁਕਮ 14 ਜਨਵਰੀ, 2024 ਭਾਵ ਲੋਹੜੀ ਤੱਕ ਲਾਗੂ ਰਹੇਗਾ।


 


ਆਂਗਣਵਾੜੀ ਕੇਂਦਰ ਵੀ ਸਵੇਰੇ 10 ਵਜੇ ਖੁੱਲ੍ਹਣਗੇ


ਪੰਜਾਬ ਸਰਕਾਰ (Punjab Government)  ਨੇ ਸਰਦੀਆਂ ਦੇ ਮੌਸਮ (winter season) ਦੇ ਮੱਦੇਨਜ਼ਰ 1 ਜਨਵਰੀ 2024 ਤੋਂ ਆਂਗਣਵਾੜੀ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਵਧਾ ਕੇ ਸਵੇਰੇ 10 ਵਜੇ ਕਰਨ ਦਾ ਫੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Minister of Social Security, Women and Child Development Dr. Baljit Kaur) ਨੇ ਦੱਸਿਆ ਕਿ ਪੰਜਾਬ ਦੇ ਸਾਰੇ ਆਂਗਣਵਾੜੀ ਕੇਂਦਰ 1 ਜਨਵਰੀ ਨੂੰ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਦੁਪਹਿਰ 1 ਵਜੇ ਬੰਦ ਹੋਣਗੇ | ਇਹ ਹੁਕਮ 14 ਜਨਵਰੀ 2024 ਤੱਕ ਲਾਗੂ ਰਹੇਗਾ।


ਸੇਵਾ ਕੇਂਦਰਾਂ ਦਾ ਬਦਲਿਆ ਸਮਾਂ


ਦੱਸਣਯੋਗ ਹੈ ਕਿ ਸੂਬੇ ਵਿੱਚ ਪਾਰਾ ਆਮ ਨਾਲੋਂ 5.4 ਡਿਗਰੀ ਹੇਠਾਂ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਧੁੰਦ ਅਤੇ ਠੰਢ ਕਾਰਨ ਸੂਬੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 2 ਜਨਵਰੀ 2024 ਤੋਂ ਇਸ ਨੂੰ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਬਦਲ ਦਿੱਤਾ ਗਿਆ ਹੈ। ਐਤਵਾਰ ਨੂੰ ਵੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ (11 districts of Punjab and red alert) ਜਾਰੀ ਕੀਤਾ ਗਿਆ ਹੈ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 1 ਤੋਂ 3 ਜਨਵਰੀ ਤੱਕ ਆਰੇਂਜ ਅਲਰਟ (orange alert) ਜਾਰੀ ਕੀਤਾ ਹੈ।


 


ਪੰਜਾਬ 'ਚ ਕਈ ਸੇਵਾਵਾਂ ਹੋਈਆਂ ਪ੍ਰਭਾਵਿਤ 


ਖਰਾਬ ਮੌਸਮ ਕਾਰਨ ਪੰਜਾਬ 'ਚ ਰੇਲਾਂ ਅਤੇ ਉਡਾਣਾਂ ਵੀ ਪ੍ਰਭਾਵਿਤ (Trains and flights are also affected in Punjab) ਹੋਈਆਂ। ਲੁਧਿਆਣਾ ਤੋਂ ਜੰਮੂ-ਦਿੱਲੀ-ਅੰਬਾਲਾ (Ludhiana to Jammu-Delhi-Ambala) ਜਾਣ ਵਾਲੀਆਂ ਕਰੀਬ 24 ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਟਰੇਨਾਂ ਦੋ ਤੋਂ 10 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ ਸੱਤ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ।