ਬਟਾਲਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵਲੋਂ ਅੱਜ ਬਟਾਲਾ ਵਿਖੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਆਉਣ ਵਾਲੇ ਪੰਜਾਬ ਦੇ ਬਜਟ ਨੂੰ ਲੈਕੇ ਸੁਝਾਵ ਲੈਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦਾ ਬਜਟ ਪੰਜਾਬ ਦੇ ਲੋਕਾਂ ਦੀ ਰਾਇ ਅਤੇ ਵਿਸ਼ੇਸ ਤੌਰ 'ਤੇ ਹਰ ਵਰਗ ਦੇ ਲੋਕਾਂ ਦੀ ਮਰਜ਼ੀ ਦਾ ਬਜਟ ਹੋਵੇਗਾ।


ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਅੱਜ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਦੀ ਪੁਲਿਸ ਡੀਐਸਪੀ ਨਾਲ ਹੋਈ ਬਹਿਸ ਦੀ ਵੀਡੀਓ ਮਾਮਲੇ 'ਚ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਇੱਕ ਐਮਐਲਏ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ ਅਤੇ ਜੇਕਰ ਉਹ ਲੋਕਾਂ ਨੂੰ ਇਨਸਾਫ ਦੇਣ ਲਈ ਅਵਾਜ ਚੁੱਕ ਰਿਹਾ ਹੈ ਤਾ ਪੁਲਿਸ ਨੂੰ ਚਾਹੀਦਾ ਹੈ ਉਸ ਦੀ ਸੁਣਵਾਈ ਜ਼ਰੂਰ ਹੋਵੇ।


ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ 'ਤੇ ਚੀਮਾ ਦਾ ਬਿਆਨ


ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਅਤੇ ਮੁਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਬਾਰੇ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਰਾਇ ਲੈਕੇ ਹੀ ਹਰ ਫੈਸਲਾ ਕਰ ਰਹੀ ਹੈ। ਅਤੇ ਨਵਜੋਤ ਸਿੱਧੂ ਵੀ ਜੇਕਰ ਕੋਈ ਆਪਣੇ ਸੁਝਾਵ ਦੇਣ ਮੁੱਖ ਮੰਤਰੀ ਨੂੰ ਮਿਲਣ ਗਏ ਤਾਂ ਉਸ 'ਚ ਕੁਝ ਵੱਖ ਨਹੀਂ ਹੈ, ਮਹਿਜ ਪੰਜਾਬ ਦੇ ਭਲੇ ਲਈ ਸੁਝਾਵ ਦੇਣ ਅਤੇ ਗੱਲਬਾਤ ਕਰਨ ਦੀ ਮੀਟਿੰਗ ਹੋਈ ਹੈ।


ਸਿਰਫ ਇਹੀ ਨਹੀਂ ਚੀਮਾ ਨੇ ਫ਼ਸਲ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ 'ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਵੀ ਮਜਬੂਰਨ ਨਾੜ ਨੂੰ ਅੱਗ ਲਾ ਰਿਹਾ ਹਨ ਅਤੇ ਇਸ ਮਾਮਲੇ ਦੇ ਹੱਲ ਲਈ ਸਰਕਾਰ ਸੰਜ਼ੀਦਾ ਹੈ।


ਇਹ ਵੀ ਪੜ੍ਹੋ: ਸੰਗਰੂਰ ਦੇ ਐਸਪੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ, ਏਐਸਆਈ ਰਾਹੀਂ ਮੰਗੀ ਸੀ ਤਿੰਨ ਲੱਖ ਰੁਪਏ ਰਿਸ਼ਵਤ