Punjab News: ਟ੍ਰੈਫਿਕ ਪੁਲਿਸ 'ਚ ਤਾਇਨਾਤ ਇੱਕ ਸਬ ਇੰਸਪੈਕਟਰ ਨੂੰ ਸੋਸ਼ਲ ਮੀਡੀਆ 'ਤੇ ਵਰਦੀ ਪਾ ਕੇ ਵੀਡੀਓ ਪੋਸਟ ਕਰਨ 'ਤੇ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਉਸਨੂੰ ਟ੍ਰੈਫਿਕ ਵਿਭਾਗ ਤੋਂ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਹ ਕਦਮ ਡੀ.ਜੀ.ਪੀ. ਦੇ ਹੁਕਮਾਂ ਦੀ ਉਲੰਘਣਾ ਮੰਨੀ ਜਾ ਰਹੀ ਹੈ।

Continues below advertisement


DGP ਵੱਲੋਂ ਜਾਰੀ ਕੀਤੇ ਗਏ ਸਨ ਇਹ ਹੁਕਮ


ਕੁਝ ਸਾਲ ਪਹਿਲਾਂ ਡੀ.ਜੀ.ਪੀ. ਪੰਜਾਬ ਵੱਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕੋਈ ਵੀ ਪੁਲਿਸਕਰਮੀ ਵਰਦੀ ਪਾ ਕੇ ਸੋਸ਼ਲ ਮੀਡੀਆ 'ਤੇ ਰੀਲ ਜਾਂ ਹੋਰ ਕੋਈ ਵੀ ਵੀਡੀਓ ਨਾ ਪੋਸਟ ਕਰੇ, ਕਿਉਂਕਿ ਇਸ ਨਾਲ ਪੁਲਿਸ ਦੀ ਸਾਖ ਅਤੇ ਇੱਜ਼ਤ 'ਤੇ ਅਸਰ ਪੈਂਦਾ ਹੈ। ਪਰ ਇਸਦੇ ਬਾਵਜੂਦ ਵੀ ਕਈ ਕਰਮਚਾਰੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਦੀ ਚਾਹਤ 'ਚ ਵਰਦੀ ਪਾ ਕੇ ਵੀਡੀਓਜ਼ ਬਣਾ ਕੇ ਪੋਸਟ ਕਰ ਰਹੇ ਸਨ।



ਸ਼ਖਤ ਕਰਵਾਈ ਤੋਂ ਬਾਅਦ ਭੇਜਿਆ ਪੁਲਿਸ ਲਾਈਨ


ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਟ੍ਰੈਫਿਕ ਵਿਭਾਗ 'ਚ ਤਾਇਨਾਤ ਇੱਕ ਸਬ ਇੰਸਪੈਕਟਰ ਵੱਲੋਂ ਹਿੰਦੀ ਅਤੇ ਪੰਜਾਬੀ ਗੀਤਾਂ 'ਤੇ ਸੈਂਕੜਿਆਂ ਦੀ ਗਿਣਤੀ 'ਚ  ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਸਨ। ਇਸ ਮਾਮਲੇ ਦਾ ਉੱਚ ਅਧਿਕਾਰੀਆਂ ਨੇ ਧਿਆਨ ਦਿੰਦੇ ਹੋਏ ਉਸਨੂੰ ਫੀਲਡ ਡਿਊਟੀ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਹੈ।



ਉਥੇ ਹੀ, ਉਸ ਸਬ ਇੰਸਪੈਕਟਰ ਵੱਲੋਂ ਤੁਰੰਤ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਰਦੀ ਪਾ ਕੇ ਪੋਸਟ ਕੀਤੀਆਂ ਸਾਰੀਆਂ ਵੀਡੀਓਜ਼ ਹਟਾ ਦਿੱਤੀਆਂ ਗਈਆਂ ਹਨ। ਸਬ ਇੰਸਪੈਕਟਰ ਦੇ ਇੰਸਟਾਗ੍ਰਾਮ 'ਤੇ 17 ਹਜ਼ਾਰ ਤੋਂ ਵੱਧ ਫਾਲੋਅਰ ਹਨ ਅਤੇ ਉਹ ਅਕਸਰ ਹੀ ਵਰਦੀ ਪਾ ਕੇ ਗੱਡੀ 'ਚ ਬੈਠਿਆਂ ਹਿੰਦੀ ਤੇ ਪੰਜਾਬੀ ਗੀਤਾਂ 'ਤੇ ਵੀਡੀਓ ਪੋਸਟ ਕਰਦਾ ਸੀ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।